ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/239

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੦)

ਧਨੀ-ਕੋਈ ਦੁਖ ਨਹੀਂ ਹੋਇਆ, ਬੜੇ ਆਨੰਦ ਨਾਲ ਇੱਥੋਂ ਤੀਕ ਆ ਗਿਆ,ਮੈਨੂੰ ਤਾਂ ਭਰੋਸਾ ਨਹੀਂ ਸਾ ਕਿ ਇਹ ਰਸਤਾ ਸੁਖ ਨਾਲ ਲੰਘਦਾ,ਪਰ ਇਸਵੇਲੇ ਮੈਨੂੰ ਬਹੁਤ ਸਾਰੀ ਭੁੱਖ ਲੱਗੀ ਹੈ, ਜੇਕਰ ਆਪ ਕ੍ਰਿਪਾ ਕਰਕੇ ਛੇਤੀ ਭੋਜਨ ਦੇਵੋ ਤਾਂ ਆਪਦਾ ਬੜਾ ਉਪਕਾਰ ਹੋਵੇਗਾ॥

ਡਾਕਟਰ-ਬਹੁਤ ਹੱਛਾ, ਅੱਠ ਬਜੇ ਰੋਟੀ ਖਾ ਲੌ, ਇਤਨੇ ਚਿਰ ਤੋੜੀ ਮੈਂ ਹੋਰ ਕਮਰਿਆਂ ਦੇ ਰੋਗੀਆਂ ਨੂੰ ਦੇਖ ਆਵਾਂ, ਇਹ ਗੱਲ ਕਰਕੇ ਡਾਕਟਰ ਤਾਂ ਰਫੂ ਚੱਕਰ ਹੋਇਆ ਅਤੇ ਇੱਥੇ ਓਹ ਧਨੀ ਪੁਰਖ ਖਿਆਲ ਕਰਨ ਲੱਗਾ ਕਿ ਮੈਨੂੰ ਨਿਸਚਾਹੈ ਕਿਅੱਜ ਭੋਜਨ ਉਮਦਾ ਮਿਲੇਗਾ ਅਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਨ ਵਿੱਚ ਆਉਨਗੀਆਂ, ਕਿਉਂ ਜੋ ਇਹ ਡਾਕਟਰ ਜਦ ਬਿਮਾਰਾਂ ਨੂੰ ਚੰਗੇ ੨ ਖਾਣੇ ਖੁਵਾਂਵਦਾ ਹੈ ਤਾਂ ਮੈਨੂੰ ਖੁਆਲਨਾ ਕੋਈ ਅਚਰਜ ਨਹੀਂ ਮੈਂ ਤਾਂ ਸਿੱਧ ਦੌਲਤ ਵਾਲਾ ਹਾਂ। ਬਹੁਤ ਚਿਰ ਤੋਂ ਇਸ ਸ਼ਹਿਰ ਦੀਆਂ ਮੱਛੀਆਂ ਦੀ ਮਸ਼ਹੂਰੀ ਸੁਨਦਾ ਸੀ ਕਿ ਬੜੀਆਂ ਚੰਗੀਆਂ ਅਤੇ ਸ੍ਵਾਦ ਵਾਲੀਆਂ ਹੁੰਦੀਆਂ ਹਨ, ਸੋ ਅੱਜ ਮੇਰੇ ਖਾਨ ਵਿੱਚ ਆਉਨਗੀਆਂ, ਇਸਤੋਂ ਬਿਨਾ ਇਹ ਬੀ ਜਾਪਦਾ ਹੈ ਕਿ ਡਾਕਟਰ ਦਾ ਰਸੋਈਆ ਬੀ ਬੜਾ ਉਸਤਾਦ ਹੋਵੇਗਾ, ਚੰਗੀਆਂ ੨