ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/238

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩੯ )

ਕਰ ਦੇਵਾਂ ਅਤੇ ਮੁਖਤ ਵਿੱਚ ਉਸਦੇ ਪ੍ਰਾਣ ਲਵਾਂ। ਜਦ ਤੋੜੀ ਮੈਨੂੰ ਮਾਂਦੇ ਮਨੁੱਖ ਦੇ ਰਾਜੀ ਹੋਣਦਾ ਪੂਰਾ੨ ਨਿਹਚਾ ਨਾ ਹੋਵੇ, ਮੈਂ ਕਦੇ ਦਵਾਈ ਦਾ ਨਾਮ ਭੀ ਨਹੀਂ ਲੈਂਦਾ, ਕਿਉਂਕਿ ਇਸ ਵਿਚ ਮੈਨੂੰ ਆਪਣੀ ਨਮੋਸ਼ੀ ਦਾ ਭਯ ਹੈ। ਇਸ ਲਈ ਮਾਂਦੇ ਨੂੰ ਬੀ ਚਾਹੀਦਾ ਹੈ ਜੋ ਮੇਰੀ ਆਗਯਾ ਮੰਨੇ ਅਤੇ ਆਗਯਾ ਤੋਂ ਬਾਹਰ ਇੱਕ ਲਕੀਰ ਜਿੰਨਾ ਬੀ ਨਾ ਹੋਵੇ॥

ਧਨੀ-ਬੇਸ਼ਕ ਆਪਦਾ ਕਹਿਣਾ ਠੀਕ ਅਤੇ ਬਹੁਤ ਚੰਗਾ ਹੈ, ਮੈਂ ਆਪਦੀ ਦਵਾਈ ਦਾ ਢੰਗ ਦੇਖ ਲੀਤਾ ਹੈ ਅਸਲ ਵਿੱਚ ਤੁਸੀਂ ਬੜੇ ਪਰੀਖ੍ਯਕ ਅਤੇ ਉਸਤਾਦ ਡਾਕਟਰ ਹੋ, ਮੇਰਾ ਨਿਹਚਾ ਆਪ ਤੇ ਟਿਕ ਗਿਆ ਹੈ ਜਿਸ ਪ੍ਰਕਾਰ ਤੁਸੀਂ ਕਹੋਗੇ ਮੈਂ ਕਰਾਂਗਾ॥

ਇਹ ਕਹਿਕੇ ਧਨੀ ਪੁਰਖ ਨੇ ਆਪਨਿਆਂ ਨੌਕਰਾਂ ਨੂੰ ਵਿਦਿਆ ਕਰ ਦਿੱਤਾ ਅਤੇ ਤਕੀਦ ਕਰ ਦਿੱਤੀ ਕਿ ਇਕ ਮਹੀਨੇ ਤੋਂ ਪਿੱਛੇ ਤੁਸਾਂ ਮੇਰੇ ਕੋਲ ਆਜਾ ਨਾ। ਜਦ ਓਹ ਸਾਰੇ ਚਲੇ ਗਏ ਤਾਂ ਰਮੂਜੀਨੀ ਨੇ ਪੁੱਛਿਆ ਰਸਤੇ ਵਿੱਚ ਕਿਧਰੇ ਆਪ ਨੂੰ ਕਿਸੇ ਪ੍ਰਕਾਰ ਦਾ ਦੁੱਖ ਤਾਂ ਨਹੀਂ ਹੋਯਾ॥