ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/219

ਇਹ ਸਫ਼ਾ ਪ੍ਰਮਾਣਿਤ ਹੈ

(੨੧੮)

ਨਾਲ ਬੀਤਿਆ, ਜਦ ਰਾਤ ਹੋਈ ਤਾਂ ਮੈਂ ਹੌਂਸਲੇ ਤੇ ਬਿਨਾਂ ਆਪਨੇ ਕੁਟੰਬ ਸਮੇਤ ਉਸ ਮਠ ਵਿਖੇ ਗਿਆ ਅਰ ਓਹ ਸਾਧੂ ਮੇਰੇ ਸਾਥੀਆਂ ਦਾ ਖੜਕਾਰਾ ਸੁਨਕੇ ਫੇਰ ਭਿੱਛਿਆ ਪਾਤ੍ਰ ਨੂੰ ਉਸ ਪੁਰਾਣੇ ਬਾਂਸ ਨਾਲ ਤਾੜਨ ਲੱਗਾ, ਤਦ ਓਹ ਅਭ੍ਯਾਗਤ ਬੋਲਿਆ ਹੈ ਮਿਤ੍ਰ! ਅੱਜ ਬੀ ਤੂੰ ਬੇ ਖੌਫ਼ ਹੋਕੇ ਨਹੀਂ ਸੌਂਦਾ? ਓਹ ਬੋਲਿਆ ਮਹਾਰਾਜ ਦੇਖੋ ਓਹ ਚੂਹਾ ਫੇਰ ਪਰਿਵਾਰ ਸਮੇਤ ਆਯਾ ਹੈ, ਇਸ ਲਈ ਮੈਂ ਬਾਂਸ ਨੂੰ ਖੜਕਾਉਂਦਾ ਹਾਂ। ਅਭ੍ਯਾਗਤ ਹੱਸਕੇ ਬੋਲਿਆ ਹੇ ਮਿਤ੍ਰ! ਮਤ ਡਰ ਇਸਦੇ ਕੁੱਦਨ ਦੀ ਸ਼ਕਤੀ ਧਨ ਨਾਲ ਹੀ ਚਲੀ ਗਈ ਹੈ, ਇਹ ਬਾਤ ਇਸੇ ਦੇ ਨਾਲ ਹੀ ਨਹੀਂ ਬਲਕਿ ਸਾਰਿਆਂ ਜੀਵਾਂ ਦਾ ਏਹੋ ਹਾਲ ਹੈ। ਇਸ ਪਰ ਕਿਹਾ ਹੈ:-

॥ਦੋਹਰਾ॥

ਹੈ ਉਤਸਾ ਜੋ ਪੁਰਖ ਕਾ ਪੁਨ ਜੋ ਕਰਤ ਤ੍ਰਿਸਕਾਰ!
ਬਚਨ ਕਹੇ ਹੰਕਰ ਯੁਤ ਧਨ ਹੀ ਕਾ ਬਲ ਧਾਰ॥

ਤਦ ਮੈਂ ਇਸ ਬਚਨ ਨੂੰ ਸੁਨਕੇ ਕ੍ਰੋਧ ਵਿਖੇ ਆਕੇ ਤੋਂ ਭਿੱਛਿਆ ਪਾਤ੍ਰ ਵਲ ਧ੍ਯਾਨ ਕਰਕੇ ਜਿਉਂ ਕੁੱਦਿਆਂ ਤਿਉਂ ਬਿਨਾਂ ਪਹੁੰਚੇ ਹੀ ਪ੍ਰਿਥਵੀ ਤੇ ਡਿੱਗ ਪਿਆ, ਇਸ ਹਾਲ