ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/215

ਇਹ ਸਫ਼ਾ ਪ੍ਰਮਾਣਿਤ ਹੈ

(੨੧੪)

ਯੋਗ ਨ ਰਹੇ। ਹੱਛਾ ਜੋ ਹੋਯਾ ਸੋ ਸਹੀ, ਪਰ ਮੈਂ ਇਨ੍ਹਾਂ ਨੂੰ ਲੈਕੇ, ਕਿਸੇ ਘਰ ਜਾਕੇ, ਛੜੇ ਹੋਇਆਂ ਤੋਂ ਅਨਛੜੇ ਲੈ ਆਵਾਂ, ਇਸ ਤਰਾਂ ਮਿਲ ਭੀ ਜਾਨਗੇ। ਹੇ ਤਾਮ੍ਰਚੂੜ! ਜਿਸ ਘਰ ਮੈਂ ਭਿੱਖਿਆ ਕਰਨ ਲਈ ਗਿਆ ਸਾਂ ਉਸੇ ਘਰ ਬਿਖੇ ਓਹ ਬ੍ਰਹਮਨੀ ਤਿਲਾਂ ਨੂੰ ਵਟਾਉਨ ਲਈ ਆ ਪਹੁੰਚੀ, ਅਰ ਬੋਲੀ ਜੋ ਛੜੇ ਹੋਏ ਤਿਲ ਲੈ ਕੇ ਅਨਛੜੇ ਦੇ ਦੇਵੋ। ਇਤਨੇ ਚਿਰ ਵਿਖੇ ਉਸ ਘਰ ਦੀ ਮਾਲਕ ਅਨਛੜਿਆਂ ਤੋਂ ਛੜੇ (ਛੱਟੇ) ਹੋਏ ਤਿਲ ਲੈਨ ਲੱਗੀ ਸੀ ਉਤਨੇ ਚਿਰ ਵਿਖੇ ਉਸ ਦੇ ਪੁਤ੍ਰ ਨੇ ਕਾਮੰਦਕੀ ਨਾਮ ਨੀਤਿ ਸ਼ਾਸਤ੍ਰ ਨੂੰ ਦੇਖ ਕੇ ਆਖਿਆ, ਹੇ ਮਾਤਾ ਇਹ ਤਿਲ ਲੈਨੇ ਦੇ ਜੋਗ ਨਹੀਂ, ਕਿਉਂ ਜੋ ਇਹ ਛੱਟੇ ਹੋਏ ਦੇਕੇ ਅਨਛੱਟੇ ਲੈਂਦੀ ਹੈ ਇਸ ਬਿਖੇ ਕੁਝ ਸਬਬ ਹੋਵੇਗਾ। ਇਹ ਬਾਤ ਸੁਣਕੇ ਉਸਨੇ ਓਹ ਤਿਲ ਨਾ ਲੀਤੇ।

ਇਸ ਕਥਾ ਨੂੰ ਸੁਨਾਕੇ, ਓਹ, ਅਭ੍ਯਾਗਤ ਬੋਲਿਆ ਹੈ ਤਾਮ੍ਰਚੂੜ! ਤੂੰ ਇਸ ਦੇ ਆਉਣ ਦਾ ਰਸਤਾ ਜਾਣਦਾ ਹੈਂ? ਤਾਮ੍ਰਚੂੜ ਬੋਲਿਆ ਹੇ ਭਗਵਨ, ਮੈਂ ਨਹੀਂ ਜਾਣਦਾ ਕਿਉਂ ਜੋ ਇਹ ਤਾਂ ਅਕੱਲਾ ਨੇ ਆਉਂਦਾ ਬਲਕਿ ਬਹੁਤ ਸਾਰਿਆਂ ਚੂਹਿਆਂ ਸਹਿਤੇ ਇਧਰੋਂ ਉਧਰੋਂ ਫਿਰਦਾ ਆਉਂਦਾ ਹੈ, ਅਰ ਮੇਰੇ