ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/212

ਇਹ ਸਫ਼ਾ ਪ੍ਰਮਾਣਿਤ ਹੈ

(੨੦੯)

ਕਰਨਾ ਅਰੰਭ ਕੇ ਬੈਠ ਗਿਆ। ਇਕ ਦਿਨ ਪ੍ਰਾਤਾਕਾਲ ਜੋ ਉੱਠਿਆ ਤਦ ਬ੍ਰਹਮਨ ਤੇ ਬ੍ਰਹਮਨ ਦੀਆਂ ਬਾਤਾਂ ਸੁਨਨ ਲੱਗਾ। ਬ੍ਰਹਮਨ ਬੋਲਿਆ ਹੇ ਬ੍ਰਹਮਨੀ ਕੱਲ ਮਾਘ ਦੀ ਸ਼ੰਕ੍ਰਾਂਤ ਬੜੀ ਉੱਤਮ ਹੈ, ਸੋ ਮੈਂ ਤਾਂ ਆਪਣੇ ਯਜਮਾਨਾਂ ਦੇ ਘਰ ਦਾਨ ਲਈ ਜਾਂਦਾ ਹਾਂ ਅਰ ਤੂੰ ਇਕ ਬ੍ਰਹਮਨ ਨੂੰ ਸੂਰਜ ਦੇ ਨਿਮਿਤ ਭੋਜਨ ਦੇਵੀਂ। ਤਦ ਬ੍ਰਹਮਨੀ ਕ੍ਰੋਧ ਨਾਲ ਉਸਨੂੰ ਝਿੜਕ ਕੇ ਬੋਲੀ ਤੈਨੂੰ ਦਰਿਦ੍ਰੀ ਨੂੰ ਭੋਜਨ ਕਿੱਥੇ? ਤੈਨੂੰ ਇਹ ਬਾਤ ਆਖਦਿਆਂ ਲੱਜਾ ਨਹੀਂ ਆਉਂਦੀ, ਦੇਖ ਮੈਂ ਤੇਰੇ ਪਾਸ ਆਕੇ ਕੁਝ ਸੁਖ ਨਹੀਂ ਪਾਯਾ ਅਤੇ ਨਾ ਕਦੇ ਮਿੱਠਾ ਭੋਜਨ ਅਰ ਨਾ ਕੋਈ ਹੱਥਾਂ ਪੈਰਾਂ ਦਾ ਭੂਖਨ ਲੱਭਿਆ ਹੈ। ਇਸ ਬਾਤ ਨੂੰ ਸੁਨਕੇ ਬ੍ਰਾਹਮਨ ਡਰਦਾ ਮਾਰਿਆ ਧੀਰੇ ਧੀਰੇ ਬੋਲਿਆ, ਹੈ ਬ੍ਰਾਹਮਨੀ ਏਹ ਬਾਤ ਕਹਿਨੀ ਯੋਗ ਨਹੀਂ। ਸ਼ਾਸਤ੍ਰਕਾਰਾਂ ਨੇ ਕਿਹਾ ਹੈ:-

॥ਦੋਹਰਾ॥

ਕਿਉਂ ਨ ਦੇਤ ਅਰਥੀਨ ਕੋ ਗ੍ਰਾਸ ਅਰਧ ਕਾ ਆਧ।
ਇੱਛਿਆ ਕੇ ਅਨੁਸਾਰ ਧਨ ਕਬ ਮਿਲ ਹੈ ਸੁਨ ਸਾਧ॥
ਅਧਿਕ ਦਾਨ ਕਰ ਧਨੀ ਜੋ ਪਾਵਤ ਹੈ ਫਲ ਭੂਰ।