ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/210

ਇਹ ਸਫ਼ਾ ਪ੍ਰਮਾਣਿਤ ਹੈ

( ੨੦੭ )

ਮੰਦਿਰ ਦੇ ਬਹਾਨੇ ਤੂੰ ਨਰਕ ਦਾ ਸਾਧਨ ਬਣਾ ਲਿਆ ਹੈ? ਸ਼ਾਸਤ੍ਰਕਾਰਾਂ ਨੇ ਕਿਹਾ ਹੈ:-

॥ ਦੋਹਰਾ ॥

ਏਕ ਵਰਖ ਕੀ ਪ੍ਰੋਹਿਤੀ ਨਰਕ ਬੀਚ ਲੇ ਜਾਤ।
ਤੀਨ ਦਿਵਸ ਹ੍ਵੈ ਮਠ ਪਤੀ ਅਧੋਗਤੀ ਕੋ ਪਾਤ॥

ਹੇ ਮੂਰਖ! ਤੇਰੇ ਉੱਪਰ ਬਹੁਤ ਅਫ਼ਸੋਸ ਹੈ ਜੋ ਤੂੰ ਐਡਾ ਹੰਕਾਰੀ ਹੋ ਗਿਆ ਹੈਂ ਸੋ ਮੈਂ ਤੇਰੇ ਮਠ ਨੂੰ ਛੱਡਕੇ ਚਲਿਆ ਜਾਂਦਾ ਹਾਂ, ਇਸ ਬਾਤ ਨੂੰ ਸੁਨਕੇ ਤਾਮ੍ਰਚੂੜ੍ਹ ਭ੍ਯ ਭੀਤ ਹੋ ਬੋਲਿਆ, ਹੇ ਸ੍ਵਾਮਿ! ਆਪ ਇਸ ਪ੍ਰਕਾਰ ਨਾ ਕਹੋ, ਆਪਤੋਂ ਬਿਨਾਂ ਹੋਰ ਕੋਈ ਮੇਰਾ ਮਿੱਤ੍ਰ ਨਹੀਂ, ਆਪ ਦੀ ਬਾਤ ਦਾ ਹੁੰਕਾਰਾ ਨਾ ਦੇਨ ਦਾ ਸਬਬ ਸੁਨੋ। ਦੇਖੋ ਇਹ ਪਾਪੀ ਚੂਹਾ ਉੱਚੇ ਅਸਥਾਨ ਧਰੇ ਹੋਏ ਭਿੱਛਿਆ ਪਾਤ੍ਰ ਦੇ ਉਪਰ ਚੜ੍ਹ ਜਾਂਦਾ ਹੈ ਅਰ ਸਬ ਕੁਝ ਖਾ ਜਾਂਦਾ ਹੈ ਅਤੇ ਅੰਨ ਦੇ ਅਭਾਵ ਕਰਕੇ ਮਠ ਵਿਖੇ ਬਹਾਰੀ ਝਾੜੂ ਵੀ ਨਹੀਂ ਹੁੰਦਾ। ਸੋ ਮੈਂ ਇਸ ਚੂਹੇ ਦੇ ਡਰਾਓਨ ਲਈ ਇਸ ਟੁੱਟੇ ਹੋਏ ਬਾਂਸ ਨਾਲ ਭਿੱਛਿਆ ਪਾਤ੍ਰ ਨੂੰ ਖੜਕਾਉੰਦਾ ਹਾਂ। ਇਸ ਤੋਂ ਬਿਨਾਂ ਹੋਰ ਕੋਈ ਸਬਬ ਨਹੀਂ ਮੈਂ ਬੜਾ ਅਚਰਜ ਹਾਂ ਜੋ ਇਸ ਚੂਹੇ ਨੇ ਤਾਂ ਬਿੱਲੇ ਅਤੇ ਬਾਦਰ ਦੀ ਛਾਲ ਨੂੰ ਬੀ ਸ਼ਰਮਿੰਦਾ ਕੀਤਾ ਹੈ। ਇਸ