ਇਹ ਸਫ਼ਾ ਪ੍ਰਮਾਣਿਤ ਹੈ
(੨੦੩)
॥ਦੋਹਰਾ॥
ਕਾਯ ਪਖਾਰਨ ਹੇਤ ਜੋ ਸੁਧਾ ਸੋਚ ਕਿਹ ਕਾਮ।
ਚਿਰ ਕਰ ਮਿੱਤ੍ਰ ਮਿਲਾਪ ਜੋ ਮੇਲ ਰਹਿਤ ਸਖ ਧਾਮ॥
ਇਸ ਪ੍ਰਕਾਰ ਓਹ ਦੋਵੇਂ ਆਪਸ ਵਿਖੇ ਇਕ ਦੂਜੇ ਨੂੰ ਮਿਲ ਕੇ,ਪ੍ਰਸੰਨਤਾ ਯੁਕਤ ਹੋਕੇ, ਬਿ੍ਛ ਦੇ ਹੇਠ ਬੈਠਕੇ ਆਪੋ ਆਪਨੇ ਬਿ੍ਤਾਂਤ ਨੂੰ ਕਹਿਨ ਲੱਗੇ। ਇਤਨੇ ਚਿਰ ਵਿਖੇ ਹਿਰਨ੍ਯਕ ਬੀ ਮੰਥਰਕ ਨੂੰ ਪ੍ਰਣਾਮ ਕਰਕੇ ਲਘੁਪਤਨਕ ਦੇ ਪਾਸ ਜਾ ਬੈਠਾ, ਉਸਨੂੰ ਦੇਖ ਮੰਥਰਕ ਨੇ ਕਊਏ ਨੂੰ ਪੁੱਛਿਆ ਇਹ ਚੂਹਾ ਕੌਨ ਹੈ ਅਰ ਕਿਸ ਲਈ ਇਸ ਭੋਜਨ ਰੂਪ ਨੂੰ ਆਪਨੀ ਪਿੱਠ ਤੇ ਚੜ੍ਹਾਕੇ ਲੈ ਆਯਾ ਹੈਂ? ਇਸ ਵਿਖੇ ਕੋਈ ਥੋੜਾ ਜੇਹਾ ਕਾਰਨ ਨਹੀਂ ਪ੍ਰਤੀਤ ਹੁੰਦਾ ਇਸ ਬਾਤ ਨੂੰ ਸੁਨਕੇ ਲਘੁਪਤਨਕ ਬੋਲਿਆ, ਇਹ ਹਿਰਨ੍ਯਕ ਨਾਮੀ ਚੂਹਾ ਮੇਰਾ ਪਰਮਮਿਤ੍ਰ ਮਾਨੋ ਮੇਰਾ ਦੂਸਰਾ ਪ੍ਰਾਨ ਹੈ,ਇਸ ਲਈ ਬਹੁਤ ਕੀ ਕਹਿਨਾ ਹੈ:-
॥ਦੋਹਰਾ॥
ਉਡਗਨ ਯਥਾ ਅਕਾਸ ਮੇਂ ਅਰ ਮੇਘਨ ਕੀ ਧਾਰ।
ਬਾਲੂ ਕੇ ਕਿਨਕੇ ਯਥਾ ਗਿਨਤੀਮਾਹਿ ਅਪਾਰ॥
ਤੈਸੇ ਹੀ ਇਸ ਮੂਸ ਗੁਨ ਨਾਹਿ ਨਾ ਵਰਨੇ ਜਾਤ।
ਧਾਰ ਹੀਏ ਨਿਰਵੇਦ ਕੋ ਤਵ ਢਿਗ ਆਯੋ ਤਾਤ॥