ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/199

ਇਹ ਸਫ਼ਾ ਪ੍ਰਮਾਣਿਤ ਹੈ

( ੧੯੬ )

ਅਲਪ ਪੁਨਾ ਅਧਿਕਾਤ॥ ਖਲ ਅਰ ਸਜਨ
ਮਤ੍ਰੀ ਐਸੇ। ਉਦ੍ਯ ਅਸਤ ਰਵਿ ਛਾਯਾ ਜੈਸੇ

ਏਹ ਬਤ ਸੁਨਕੇ ਕਊਆ ਬੋਲਿਆ ਹੇ ਹਿਰਨ੍ਯਕ ਇਕ ਤਾਂ ਮੈਂ ਸਾਧੂ ਅਤੇ ਛਲ ਰਹਿਤ ਹਾਂ ਦੂਜੇ ਤੈਨੂੰ ਸੌਂਹ ਖਾ ਕੇ ਨਿਰਭੈ ਕਰਦਾ ਹਾਂ। ਓਹ ਬੋਲਆਂ ਮੈਨੂੰ ਤੇਰੀਆਂ ਕਸਮਾਂ ਨਾਲ ਕੁਝ ਕੰਮ ਨਹੀਂ ਕਿਉਂ ਜੋ ਮਹਾਤਮਾਂ ਨੇ ਕਿਹਾ ਹੈ:--

॥ ਦੋਹਰਾ ॥

ਸਪਥ ਖਾਇ ਸਤ੍ਰੂ ਮਿਲੇ ਮਤ ਕਰ ਤਿਹ ਵਿਸ੍ਵਾਸ।
ਸੁਨ੍ਯੋ ਸਪਥ ਕਰ ਇੰਦ੍ਰ ਨੈ ਬ੍ਰਿਤਾਸੁਰ ਕੀਓ ਨਾਸ॥
ਤਥਾ-ਬਿਨ ਵਿਸ੍ਵਾਸ ਨ ਮਾਰਹੈ ਦੁਰਬਲ ਕੋ ਬਲਵਾਨ।
ਦੁਰਬਲ ਬਾਂਧੇ ਸਬਲ ਕੋ ਹ ਵਿਸ੍ਵਾਸ ਨਿਦਾਨ॥
ਅਵਿਸ੍ਵਾਸ ਸੁਰ ਗੁਰ ਕਹੇ ਭ੍ਰਿਗ ਕਹੇ ਮੀਤ ਬਨਾਇ।
ਸੁਸਟੁ ਕਾਮ ਚਾਨਕ੍ਯ ਕਹਿ ਤ੍ਰਿਧਾਨੀਤਿ ਲਖ ਭਾਇ॥

ਇਸ ਬਾਤ ਨੂੰ ਸੁਨਕੇ ਲਘੁਪਤਨਕ ਨਿਰੁੱਤਰ ਹੋ ਕੇ ਸੋਚਨ ਲੱਗਾ। ਵਾਹ ਵਾਹ ਇਸਦੀ ਰਾਜਨੀਤਿ ਵਿਖੇ ਕੈਸੀ ਚਤੁਰਾਈ ਹੈ, ਇਸੇ ਲਈ ਇਸ ਨਾਲ ਮਿਤ੍ਰਾਈ ਦੀ ਲੋੜ ਹੈ। ਕਊਆ ਬੋਲਿਆ ਹੇ ਹਿਰਨ੍ਯਕ ਸੁਨ:-