ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/195

ਇਹ ਸਫ਼ਾ ਪ੍ਰਮਾਣਿਤ ਹੈ

( ੧੯੨ )

ਅੰਦਰ ਹੋਕੇ ਹਿਰਨ੍ਯਕ ਬੋਲਿਆ ਭਈ ਇਸ ਮਕਾਨ ਤੋਂ ਚਲਿਆ ਜਾ, ਕਊਆ ਬੋਲਆ ਮੈਂ ਤੇਰੇ ਕੋਲ ਬੜੇ ਕੰਮ ਲਈ ਆਯਾ ਹਾਂ, ਤੂੰ ਕਿਸ ਲਈ ਮੈਨੂੰ ਦਰਸ਼ਨ ਨਹੀਂ ਦੇਂਦਾ। ਚੂਹਾ ਬੋਲਿਆ ਮੇਰਾ ਤੇਰੇ ਨਾਲ ਮਿਲਣ ਦਾ ਕੋਈ ਕੰਮ ਨਹੀਂ। ਕਊਆ ਬੋਲਿਆ ਮੈਂ ਤੇਰੇ ਕੋਲੋਂ ਚਿਤ੍ਰਗ੍ਰੀਵ ਦੇ ਬੰਧਨ ਕੱਟੇ ਦੇਖੇ ਹਨ, ਇਸ ਲਈ ਮੇਰੀ ਬੜੀ ਪ੍ਰੀਤੀ ਹੋਈ ਹੈ ਸੋ ਕਦੀ ਮੈਨੂੰ ਵੀ ਬੰਧਨ ਪਿਆਂ ਤੇਰੇ ਕੋਲੋਂ ਛੁਟਕਾਰਾ ਹੋਵੇਗਾ, ਇਸ ਲਈ ਤੂੰ ਮੇਰੇ ਨਾਲ ਮਿਤ੍ਰਤਾ ਕਰ। ਹਿਰਨ੍ਯਕ ਬੋਲਿਆ, ਹੇ ਭਾਈ ਤੂੰ ਖਾਨ ਵਾਲਾ ਅਰ ਮੈਂ ਤੇਰੀ ਖੁਰਾਕ ਸੋ ਤੇਰੇ ਨਾਲ ਮੇਰੀ ਮਿਤ੍ਰਤਾ ਕੀ? ਇਸ ਲਈ ਚਲਿਆ ਜਾ, ਵਿਰੋਧੀਆਂ ਦੀ ਮਿਤ੍ਰਤਾ ਨਹੀਂ ਬਨਦੀ ਹੋ ਕਿਹਾ ਹੈ:--

॥ ਦੋਹਰਾ ॥

ਜਾਂਕਾ ਧਨ ਅਰ ਕੁਲ ਸਦਾ ਲਖੋ ਜੇ ਆਪ ਸਮਾਨ।
ਤਾਂ ਸੋ ਬ੍ਯਾਹ ਅਰ ਮਿਤ੍ਰਤਾ ਹੀ ਨਾਦਿਕ ਦੁਖ ਖਾਨ॥
ਜੋ ਮੂਰਖ ਮੈਤ੍ਰੀ ਕਰਤ ਹੀਨ ਅਧਿਕ ਕੇ ਸਾਥ।
ਤਾਂ ਕੀ ਹਾਸੀ ਹੋਤ ਜਗ ਭਾਖਤ ਹੈ ਸ਼ਿਵ ਨਾਥਾ॥

ਹੇ ਕਊਏ ਤੂੰ ਚਲਿਆ ਜਾ ਤੇਰੀ ਮੇਰੀ ਮਿਤ੍ਰਤਾ ਨਹੀਂ ਬਚਨੀ। ਕਊਆ ਬੋਲਿਆ, ਏਹ ਮੈਂ ਤੇਰੇ ਦ੍ਵਾਰ ਤੇ