ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/194

ਇਹ ਸਫ਼ਾ ਪ੍ਰਮਾਣਿਤ ਹੈ

( ੧੯੧ )

ਲਘੁਪਤਨਕ ਨਾਮੀ ਕਊਆ ਚਿਤ੍ਰਗ੍ਰੀਵ ਦੇ ਬੰਧਨ ਟੁੱਟਨ ਦਾ ਸਾਰਾ ਬ੍ਰਿਤਾਂਤ ਦੇਖ ਅਸਚਰਜ ਹੋ ਸੋਚਨ ਲੱਗਾ,ਆਹਾ ਹਾ! ਕਿਆ ਬੁੱਧਿ ਇਸ ਹਿਰਨ੍ਯਕ ਦੀ ਹੈ। ਪੰਛੀਆਂ ਦੇ ਛੁਟਕਾਰੇ ਲਈ ਇਹ ਚੰਗਾ ਉਪਾਉ ਹੈ। ਮੈਂ ਤਾਂ ਕਿਸੇ ਉਪਰ ਵਿਸ੍ਵਾਸ ਨਹੀਂ ਕਰਦਾ ਅਰ ਚੰਚਲ ਸੁਭਾਓ ਵਾਲਾ ਹਾਂ ਪਰ ਤਾਂ ਬੀ ਇਸ ਨੂੰ ਮਿੱਤ੍ਰ ਬਨਾਉਂਦਾ ਹਾਂ ਕਿਉਂ ਜੋ ਇਸ ਉੱਤੇ ਐਉਂ ਕਿਹਾ ਹੈ:--

॥ ਦੋਹਰਾ॥

ਯਦਪਿ ਅਹੇਂ ਸਮਰਥ ਤੂੰ ਕਰ ਮਿਤ੍ਰਨ ਕੀ ਚਾਹ।
ਜਿਮ ਸਮੁੰਦਰ ਭਰਪੂਰ ਹੈ ਸਸਿ ਮੇਂ ਧਰਤ ਉਮਾਹਿ॥

ਇਹ ਨਿਸ਼ਚਾ ਕਰਕੇ ਲਘੁਪਤਨਕ ਨੇ ਬ੍ਰਿਛ ਤੋਂ ਉਤਰ ਕੇ ਹਿਰਨ੍ਯਕ ਦੀ ਬਿੱਲ ਦੇ ਪਾਸ ਜਾਕੇ ਚਿਤ੍ਰਗ੍ਰੀਵ ਦੀ ਅਵਾਜ ਦੀ ਨ੍ਯਾਈਂ ਹਿਰਨ੍ਯਕ ਨੂੰ ਬੁਲਾਯਾ ਹੇ ਹਿਰਨ੍ਯਕ ਆ! ਆ! ਇਸ ਸ਼ਬਦ ਨੂੰ ਸੁਨਕੇ ਹਿਰਨ੍ਯਕ ਸੋਚਨ ਲੱਗਾ ਕਿਆ ਕੋਈ ਹੋਰ ਕਬੂਤਰ ਬੰਧਨ ਵਿਖੇ ਰਹਿ ਗਿਆ ਹੈ ਜਿਸ ਲਈ ਮੈਨੂੰ ਬੁਲਾਉਂਦਾ ਹੈ? ਬੋਲਿਆ ਤੂੰ ਕੌਨ ਹੈ? ਕਊਆ ਬੋਲਿਆ ਮੈਂ ਲਘੁਪਤਨਕ ਨਾਮੀ ਕਊਆ ਹਾਂ। ਇਸ ਬਾਤ ਨੂੰ ਸੁਨਕੇ ਹੋਰ