ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/188

ਇਹ ਸਫ਼ਾ ਪ੍ਰਮਾਣਿਤ ਹੈ

( ੧੮੫ )

ਜਦ ਪੰਛੀ ਇਹ ਸਲਾਹ ਕਰਕੇ ਜਾਲ ਸਮੇਤ ਆਕਾਸ ਵੱਲ ਉਡ ਤੁਰੇ ਤਦ ਫੰਧਕ ਉਨ੍ਹਾਂ ਦੇ ਪਿੱਛੇ ਦੌੜਿਆ ਅਰ ਉੱਚ ਮੂੰਹ ਕਰਕੇ ਇਹ ਬੋਲਿਆ:--

॥ ਦੋਹਰਾ ॥

ਹੋ ਇਕਤ੍ਰ ਪੰਛੀ ਸਬੈ ਧਾਇ ਚਲੇ ਗਹਿ ਜਾਲ।
ਰਾਰਕਰੇਂ ਜਬ ਪਰਸਪਰ ਗਿਰੇਂ ਧਰਨ ਪਰ ਲਾਲ॥

ਲਘੁਪਤਨਕ ਕਊਆ ਭੀ ਤਮਾਸ਼ਾ ਦੇਖਨ ਲਈ ਉਨ੍ਹਾਂ ਦੇ ਪਿੱਛੇ ਤੁਰ ਪਿਆ। ਜਦ ਓਹ ਸ਼ਿਕਾਰੀ ਦੀ ਨਜ਼ਰ ਤੋਂ ਓਹਲੇ ਹੋ ਗਏ ਤਦ ਫੰਧਕ ਇਹ ਸ਼ਲੋਕ ਆਖ ਕੇ ਪਿੱਛੇ ਨੂੰ ਤੁਰਿਆ:--

॥ ਦੋਹਰਾ ॥

ਜੋ ਭਾਵੀ ਸੋ ਹੋਤ ਹੈ ਬਿਨ ਭਾਵੀ ਨਹਿ ਹੋਇ।
ਕਰ ਤਲ ਗਤ ਤਬ ਨਾਸ ਹੈ ਜਬ ਭਵਤਵ੍ਯ ਨ ਜੋਇ॥
ਬਿਧਿ ਜਬ ਹ੍ਵੈ ਪ੍ਰਤਿਕੂਲ ਤਬ ਸੰਪਤਿ ਮਿਲਿ ਜੁ ਆਇ।
ਸੰਖ ਨਿਧਿ ਵਧ ਅਵਰ ਭੀ ਲੇਕਰ ਤੁਰਤ ਬਿਲਾਇ॥

ਇਸ ਤਰ੍ਹਾਂ ਜਾਨਵਰਾਂ ਦੀ ਪ੍ਰਾਪਤਿ ਵਿਖੇ ਮੇਰੇ ਕੁਟੰਬ ਦੀ ਪਾਲਨਾਂ ਕਰਨ ਵਾਲਾ ਜਾਲ ਬੀ ਗਿਆ। ਫੰਧਕ ਦੀ ਨਿਗਾਹ ਤੋਂ ਲੰਘਕੇ ਚਿਤ੍ਰਗ੍ਰੀਵ ਨੇ ਕਬੂਤਰਾਂ