ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/179

ਇਹ ਸਫ਼ਾ ਪ੍ਰਮਾਣਿਤ ਹੈ

( ੧੭੬ )

ਅਦਾਲਤੀਆਂ ਨੇ ਦੁਹਾਂ ਨੂੰ ਆਪਸ ਵਿੱਚ ਸਮਝਾ ਕੇ ਲੜਕਾ ਅਤੇ ਤੱਕੜ ਇੱਕ ਦੂਜੇ ਨੂੰ ਦਿਵਾ ਕੇ ਰਾਜੀ ਕੀਤਾ॥

॥ ਕੁੰਡਲੀਆ ਛੰਦ ॥

ਨਿਰਧਨ ਨਿੰਦਕ ਸਧਨ ਕੋ ਕੁਲਵੰਤਨ ਕੁਲਹੀਨ।
ਨਿੰਦੇ ਕ੍ਰਿਪਨ ਉਦਾਰ ਕੋ ਯਾ ਮੈਂ ਸੰਕ ਰਤੀਨ॥
ਯਾ ਮੈਂ ਸੰਕ ਰਤੀਨ ਪਤਿਬ੍ਰਤ ਕੁਲਟਹਿ ਨਿੰਦਤ।
ਸੁੰਦਰ ਨਰ ਕੋ ਦੇਖ ਕੁਰੂਪੀ ਤਾ ਕੋ ਨਿੰਦਤ॥
ਕਹਿ ਸ਼ਿਵਨਾਥ ਵਿਚਾਰ ਅਧਰਮੀ ਨਿੰਦਤ ਧਰਮਨ।
ਵਿੱਦਿਆ ਹੀਨ ਗਵਾਰ ਪਰਾ ਭਵ ਪਾਵਤ ਨਿਰਧਨ॥

॥ ਦੋਹਰਾ ॥

ਮੂਰਖ ਪੰਡਿਤ ਵੈਰ ਲਖ ਧਨਵੰਤਾ ਧਨਹੀਨ
ਪਾਪੀ ਧਰਮੀ ਕਾ ਪੁਨਾ ਕੁਲਟਾ ਔਰ ਕੁਲੀਨ

॥ ਦੋਹਰਾ ॥


ਪੰਡਤ ਤੇ ਸ਼ੱਤ੍ਰ ਭਲਾ ਨਹਿ ਮੂਰਖ ਹਿਤਕਾਰ
ਬਾਨਰ ਸੇਂ ਰਾਜਾ ਮੂਆ ਵਿਪ੍ਰਨ ਚੋਰ ਉਭਾਰ