ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/167

ਇਹ ਸਫ਼ਾ ਪ੍ਰਮਾਣਿਤ ਹੈ

( ੧੬੪ )

ਰਾਜਾ ਬੀ ਉਸ ਛੇਜ ਤੇ ਆ ਸੁੱਤਾ, ਤਦ ਮਾਂਗਣੂੰ ਜੋ ਜਬਾਨ ਦਾ ਚਲਿਆ ਹੋਯਾ ਸੀ ਉਸਨੇ ਕਾਹਲੀ ਕਰਕੇ ਜਾਗਦਿਆਂ ਹੀ ਉਸ ਰਾਜਾ ਨੂੰ ਡੰਗਿਆ, ਇਸ ਪਰ ਕਿਸੇ ਮਹਾਤਮਾਂ ਨੇ ਠੀਕ ਕਿਹਾ ਹੈ:--

॥ ਦੋਹਰਾ॥

ਲਾਖ ਯਤਨ ਕੇ ਕਰੇ ਤੇ ਪਲਟਤ ਨਹੀਂ ਸੁਭਾਇ॥
ਖੂਬ ਤਪਾਏ ਤੇ ਪੁਨਾ ਜਲ ਸੀਤਲ ਹੋ ਜਾਇ॥
ਅਗਨਿ ਸੀਤ ਹੋ ਜਾਏ ਜੋ ਤਪੇ ਚੰਦ੍ਰ ਜੋ ਆਇ।
ਤੌ ਭੀ ਪਰਖ ਸਭਾਇ ਜੋ ਨਹੀਂ ਪਲਟਿਆ ਜਾਇ॥

ਰਾਜਾ ਬੀ ਸੂਈ ਵਾਂਙੂ ਚੁੱਭਨ ਕਰਕੇ ਉਸ ਬਿਸਤਰੇ ਨੂੰ ਛੱਡਕੇ ਬੋਲ੍ਯਾ ਦੇਖੋ ਇਸ ਬਿਛਾਉਂ ਨੇ ਬਿਖੇ ਜੂੰ ਅਥਵਾ ਮਾਂਗਣੂੰ ਹੈ ਜਿਸਨੇ ਮੈਨੂੰ ਡੰਗਿਆ ਹੈ। ਜਦ ਰਾਜਾ ਦੇ ਨੌਕਰ ਉਸ ਬਿਸਤਰੇ ਨੂੰ ਝਾੜਨ ਲਗੇ ਤਦ ਮਾਂਗਨੂੰ ਚਲਾਕ ਤਾਂ ਪਲਘ ਵਿੱਚ ਲੁਕ ਗਿਆ ਅਤੇ ਕੱਪੜੇ ਵਿੱਚੋਂ ਓਹ ਮੰਦ ਵਿਸਰਪਣੀ ਜੂੰ ਲੱਭੀ ਤੇ ਮਾਰੀ ਗਈ॥

॥ ਦੋਹਰਾ॥

ਧਰਮ ਬੁੱਧਿ ਦੁਰਬੁੱਧਿ ਦੋ ਰਹਿਤ ਹੁਤੇ ਇੱਕ ਜਾਈ।
ਦੁਰਬੁੱਧਿ ਨੇ ਪਿਤਾ ਨਿਜ ਧੂਮ ਬੀਚ ਦੀਆ ਘਾਇ॥