ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/164

ਇਹ ਸਫ਼ਾ ਪ੍ਰਮਾਣਿਤ ਹੈ

( ੧੬੧ )

ਇਸ ਕਿਲੇ ਦੇ ਅੰਦਰ ਲੁਕ ਗਿਆ ਹੈ, ਆਓ ਮੈਂ ਆਪਨੂੰ ਦਿਖਾਵਾਂ। ਤਦ ਸਹੇ ਨੇ ਓਹ ਕੂਆਂ ਦੱਸਿਆ, ਜਾਂ ਸ਼ੇਰ ਨੇ ਉਸਦੇ ਅੰਦਰ ਝਾਤੀ ਪਾਈ ਤਾਂ ਆਪਣੇ ਪਰਛਾਵੇਂ ਨੂੰ ਕੂਏਂ ਵਿੱਚ ਦੇਖਿਆ ਅਰ ਗੱਜਿਆ। ਝੱਟ ਕੂਏਂ ਵਿੱਚੋਂ ਦੂਣੀ ਅਵਾਜ ਆਈ। ਉਸ ਨੂੰ ਉਸਨੇ ਅਪਣਾ ਸਤ੍ਰੂ ਜਾਨ ਉਸ ਦੇ ਉੱਪਰ ਛਾਲ ਮਾਰੀ ਅਤੇ ਮਰ ਗਿਆ ਅਰ ਸਹਿਆ ਬੀ ਬੜਾ ਪ੍ਰਸੰਨ ਹੋਕੇ ਸਾਰੇ ਬਨਵਾਸੀਆਂ ਦੇ ਪਾਸ ਆਯਾ ਅਤੇ ਉਸਦੇ ਮਾਰਨ ਦਾ ਪ੍ਰਸੰਗ ਸਭਨਾਂ ਨੂੰ ਸੁਣਾਯਾ, ਸਾਰਿਆਂ ਨੇ ਉਸਦੀ ਵਡਿਆਈ ਕੀਤੀ ਅਤੇ ਉਹ ਸਾਰੇ ਬਨਵਾਸੀ ਸੁਖ ਭੋਗਨ ਲੱਗੇ॥


॥ ਕਥਾ ॥


ਕਿਸੇ ਮਕਾਨ ਵਿਖੇ ਕਿਸੇ ਰਾਜਾ ਦਾ ਬੜਾ ਸੁੰਦਰ ਪਲੰਘ ਵਿਛਿਆ ਹੋਇਆ ਸਾ, ਉਸ ਬਿਸਤਰੇ ਬਿਖੇ ਇੱਕ ਮੰਦਿ ਵਿਸਰਪਣੀ ਨਾਮ, ਜੂੰ ਰਹਿੰਦੀ ਸੀ, ਉਹ ਹਮੇਸ਼ਾ ਰਾਜਾ ਦੇ ਰਕਤ ਦਾ ਪਾਨ ਕਰਦੀ ਸੀ। ਇੱਕ ਦਿਨ ਉਸ ਬਿਸਤਰੇ ਵਿਖੇ ਅਗਣਿ ਮੁਖ ਨਾਮ ਮਾਂਗਨੂੰ ਕਰਦਾ ਤੁਰਦਾ ਆ ਗਿਆ। ਉਸਨੂੰ ਦੇਖਕੇ ਜੂੰ ਬੋਲੀ ਕਿ