ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/158

ਇਹ ਸਫ਼ਾ ਪ੍ਰਮਾਣਿਤ ਹੈ

( ੧੫੫ )

ਪ੍ਰਜਾ ਧੇਨ ਤੇ ਵਿੱਤ ਧਨ ਪਾਲਨ ਪੋਸਨ ਸਾਥ।
ਨ੍ਯਾਇ ਸਹਿਤ ਭੂਪਤ ਗਏ ਗੋਪਨ ਜਿਮ ਸ਼ਿਵਨਾਥ॥
ਜੋ ਭੂਪਤਿ ਨਿਜ ਮੋਹ ਤੇ ਪ੍ਰਜਾ ਹਨ ਸਨ ਮੇਖ।
ਉਧਰ ਭਰਤ ਹੈ ਏਕ ਕਾ ਯਾ ਤੇ ਧਾਰ ਬਬੇਕ॥
ਫਲ ਕੀ ਇੱਛਿਆ ਧਾਰ ਉਰ ਮਾਲੀ ਵਤ ਭੂਪਾਲ।
ਦਾਨ ਮਾਨ ਜਲ ਦੇਹ ਤੂੰ ਪੋਦਨ ਸੇ ਕਰ ਪਿਆਰ॥
ਨ੍ਰਿਪ ਦੀਪਕ ਧਨ ਤੇਲ ਕੋ ਲੇਤ ਪ੍ਰਜਾ ਸੇਂ ਗੂਪ।
ਲਖੇ ਨ ਕੋਊ ਤਾਸ ਕੋ ਅੰਦਰ ਗੁਨ ਕੀ ਊਪ॥
ਜੈਸੇ ਦ੍ਰੁਮ ਕੋ ਸਮੈ ਸਿਰ ਪਾਲੇ ਅਰ ਫਲ ਲੇਇ।
ਤਥਾ ਦੁਗੁਧ ਹਿਤ ਗਾਇ ਕੋ ਪਾਲੇ ਦੂਧ ਸੁ ਦੇਇ॥
ਜਿਸ ਅੰਕੁਰ ਰਛਿਆ ਕੀਏ ਸਮਾ ਪਾਇ ਫਲ ਦੇਤ।
ਤਥਾ ਸੁਰਛਿਤ ਲੋਕ ਕਾ ਨ੍ਰਿਪ ਸਬ ਧਨ ਹਰ ਲੇਤ॥
ਹਾਟਕ ਹਯ ਗਯ ਰਤਨ ਧਨ ਵਸਤ੍ਰ ਭਰਨ ਸੁ ਗੇਹ।
ਰਾਜਨ ਕਾ ਜੋ ਦ੍ਰਵਯ ਹੈ ਸੋ ਸਭ ਪਰਜਾ ਦੇਹ॥
ਲੋਗਨ ਕੀ ਬ੍ਰਿਧਿ ਕਰਤ ਜੋ ਸੋ ਭੂਪਤਿ ਵਰਧੰਤ।
ਨਾਸ ਕਰੇ ਜੇ ਪ੍ਰਜਾ ਕੋ ਸੋ ਨਿਜ ਨਾਸ ਕਰੰਤ।

ਮ੍ਰਿਗਾਵਲੀ ਦੀ ਇਸ ਬਾਤ ਨੂੰ ਸੁਨਕੇ ਭਾਸੁਕਰ ਬੋਲਿਆ, ਸੱਚ ਹੈ ਪਰ ਜੇਕਰ ਇੱਥੇ ਬੈਠਿਆਂ ਮੇਰੇ ਪਾਸ ਇਕ ਪਸ਼ੂ ਹਰ ਰੋਜ਼ ਨਾਂ ਆਯਾ ਤਾਂ ਮੈਂ ਸਭਨਾਂ ਨੂੰ ਇੱਕੋ