ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/150

ਇਹ ਸਫ਼ਾ ਪ੍ਰਮਾਣਿਤ ਹੈ

( ੧੪੭ )

॥ ਪੰਚ ਤੰਤ੍ਰ ॥

॥ਦੋਹਰਾ॥

ਬਲ ਸੇ ਕਾਰਜ ਨਾ ਬਨੈ ਸੋ ਉਪਾਇ ਮੇ ਹੋਇ॥ ਕਨਕ ਸੂਤ੍ਰ ਸੇਂ ਕਾਕਨੀ ਕ੍ਰਿਸ਼ਨ ਸਰਪ ਦੀਓ ਖੋਇ॥

॥ ਕਥਾ॥

ਕਿਸੇ ਬੋਹੜ ਦੇ ਉੱਪਰ ਕਾਕ ਅਤੇ ਕਾਕਨੀ ਰਹਿੰਦੇ ਸੇ। ਜਦ ਓਹ ਆਂਡੇ ਦੇਨ ਤਦ ਹੀ ਇਕ ਕਾਲਾ ਨਾਗ ਖੋਲ ਵਿੱਚੋਂ ਨਿਕਲ ਕੇ ਆਂਡਿਆਂ ਨੂੰ ਖਾ ਜਾਯਾ ਕਰੇ, ਤਦ ਓਹ ਬੜਾ ਉਦਾਸ ਹੋਕੇ ਨੇੜੇ ਰਹਿਨ ਵਾਲੇ ਗਿੱਦੜ ਪਾਸ ਜਾਕੇ ਪੁੱਛਣ ਲੱਗੇ, ਭਈ ਸਾਡਾ ਤਾਂ ਇਹ ਹਾਲ ਹੈ ਜੋ ਇੱਕ ਕਾਲਾ ਸਰਪ ਦਰਖਤ ਦੇ ਖੋਲ ਵਿੱਚੋਂ ਨਿਕਲ ਕੇ ਸਾਡੇ ਆਂਡੇ ਖਾ ਜਾਂਦਾ ਹੈ ਸਾਨੂੰ ਕੋਈ ਬਚਨ ਦਾ ਹੀਲਾ ਦੱਸ, ਸੱਚ ਕਿਹਾ ਹੈ॥

ਰਹੇ ਸਰਪ ਜੋ ਘਰ ਬਿਖੇ ਇਕ ਦਿਨ ਮ੍ਰਿਤੁ ਕਰਾਤ। ਗ੍ਰਾਮ ਨਿਕਟ ਜੋ ਨਾਗ ਹੈ ਸੋ ਭੀ ਕਰਤਾ ਘਾਤ॥੨੩੦॥