ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/133

ਇਹ ਸਫ਼ਾ ਪ੍ਰਮਾਣਿਤ ਹੈ

( ੧੩੦ )

ਦਾਤਾ ਪੂਰੇ ਗੁਰ ਤੇ ਪਾਏ॥ ਗੁਰੂ ਸਿਖੁ ਸਿਖੁ ਗੁਰੂ ਹੈ। ਏਕੋ ਗੁਰ ਉਪਦੇਸੁ ਚਲਾਏ। ਰਾਮ ਨਾਮੁ ਮੰਤੁ ਹਿਰਦੈ ਦੇਵੈ ਨਾਨਕ ਮਿਲਣ ਸੁਭਾਏ॥੮॥੨॥੯॥

ਰਾਜਸਥਾਨ ਦਾ ਬ੍ਰਿਤਾਂਤ

ਮੇਵਾੜ ਦਾ ਜੰਗ

ਜੋ ਰਾਨਾ ਰਾਜ ਸਿੰਘ ਤੇ ਔਰੰਗਜ਼ੇਬ

ਬਾਦਸ਼ਾਹ ਵਿੱਚ ਹੋਯਾ॥

ਰਾਨਾ ਜਗਤ ਸਿੰਘ ਤੋਂ ਪਿੱਛੋਂ ਉਸ ਦੇ ਪੁੱਤ੍ਰ ਯੁਵਰਾਜ ਰਾਜ ਸਿੰਘ ਨੇ ਸੰਨ ੧੬੫੪ ਈਸਵੀ ਵਿੱਚ ਮੇਵਾੜ ਦੇ ਰਾਜ ਤੇ ਅਧਿਕਾਰ ਕੀਤਾ। ਇੱਕ ਤਾਂ ਉਸਦਾ ਸੁਭਾ ਹੀ ਜੰਗੀ ਸਾ, ਦੂਜੇ ਉਸਨੂੰ ਓਹੋ ਜੇਹੇ ਸਬੱਬ ਆ ਬਣੇ ਕਿ ਜਿਸ ਕਰਕੇ ਰਾਜ ਸਿੰਘਾਸਨ ਤੇ ਬੈਠਦਿਆਂ ਹੀ ਲੜਾਈ ਤੇ ਝਗੜੇ ਕਰਨੇ ਪਏ ਅਤੇ ਚਰੋਕਾ ਅਮਨ ਚੈਨ ਜੋ ਦੇਸ ਵਿਖੇ ਸਾ ਸੋ ਇਕੋ ਵਾਰੀ ਉਸਦੇ ਹੱਥੋਂ ਚਲਿਆ ਗਿਆ। ਸਭ ਤੋਂ ਵਧਕੇ ਇਹ ਸਬੱਬ ਬਣਿਆ ਕਿ ਮੁਗਲਾਂ ਦਾ ਬਾਦਸ਼ਾਹ ਸ਼ਾਹਜਹਾਨ ਬਹੁਤ ਬ੍ਰਿੱਧ ਹੋ ਗਿਆ ਸਾ ਅਤੇ ਉਸਦੇ ਪੁੱਤ੍ਰ ਉਸ ਕੋਲੋਂ ਰਾਜ ਨੂੰ ਖੋਹਿਆ ਚਾਹੁੰਦੇ ਸੇ। ਕਾਰਨ ਇਹ ਸਾ ਕਿ ਸ਼ਾਹਜਹਾਨ