ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/122

ਇਹ ਸਫ਼ਾ ਪ੍ਰਮਾਣਿਤ ਹੈ

( ੧੧੯ )

ਵਿੱਚੋਂ ਅਤਿ ਭੈੜਾ ਰਸਤਾ ਹੁਨ ਆਇਆ, ਕਿਉਂ ਜੋ ਅਮ੍ਰੀਕਾ ਦੇ ਦੱਖਨ ਦੇ ਪਾਸੇ ਦੀ ਹਵਾ ਬੜੀ ਠੰਡੀ ਹੁੰਦੀ ਹੈ ਤੇ ਬਹੁਤਾ ਝੱਖੜ ਝੁਲਦਾ ਰਹਿੰਦਾ ਹੈ, ਪਰਾਇਆ ਦ੍ਵੀਪ ਹੌਰਨ ਨੂੰ ਵਲਨਾ ਅਕਸਰ ਕਰਕੇ ਭੈ ਦੇਨ ਵਾਲ ਹੁੰਦਾ ਹੈ। ਅਸੀਂ ਸੁਖ ਸਬੇਲੀ ਨਾਲ ਉਥੋਂ ਲੰਘ ਗਏ ਤੇ ਬਹੁਤ ਦਿਹਾੜੇ ਸਮੁੰਦ੍ਰ ਦੀਆਂ ਠਾਠਾਂ ਵਿੱਚ ਖਰਾਬ ਹੋਕੇ ਓੜਕ ਨੂੰ ਗਰਮ ਵਲਾਇਤ ਤੋਂ ਠਹਿਰੇ ਹੋਏ ਸਮੁੰਦਰਾ ਵਿੱਚ ਆ ਲੱਥੇ। ਹੁਣ ਸਾਡਾ ਧਿਆਨ ਘਰ ਵਲ ਲੱਗ ਗਇਆ ਤੇ ਦਿਨੋਂ ਦਿਨ ਅਸੀਂ ਫਰਾਂਸ ਦੇ ਨੇੜੇ ਆਉਂਦੇ ਗਏ ਤੇ ਸਾਡਾ ਮਨ ਆਪਣੇ ਮਿੱਤਰਾਂ ਪਿਆਰਿਆਂ ਨੂੰ ਝਬਦੇ ਮਿਲਨ ਦੀ ਆਸਾ ਕਰਕੇ ਬੜਾ ਪ੍ਰਸੰਨ ਰਹਿਨ ਲੱਗਾ॥

ਇੱਕੋ ਗੱਲ ਸੀ ਜਿਸ ਕਰਕੇ ਸਾਡਾ ਕੰਮ ਅਧੂਰਾ ਰਹਿ ਗਿਆ। ਸਾਡੇ ਸਾਥਲਾ ਸ਼ਕਰ ਖੋਰਾ ਨਾਮੀ ਜਹਾਜ ਪਰਾਇਆ ਦ੍ਵੀਪ ਤੇ ਹੌਰਨ ਪਾਸੋਂ ਝੱਖੜ ਝੋਲਿਆਂ ਦੇ ਕਾਰਨ ਸਾਥੋਂ ਨਿੱਖੜ ਗਿਆ ਸਾ, ਤੇ ਮੁੜ ਅਸਾਂ ਉਸਦੀ ਕਾਈ ਖਬਰ ਨਾ ਸੁਨੀ ਤੇ ਅਸੀਂ ਉਸਦੇ ਚੜ੍ਹਾਊਆਂ ਦੇ ਫਿਕਰ ਕਰਨ ਲੱਗ ਪਏ। ਇਸ ਕਰਕੇ ਅਸੀਂ ਮੁਡਰਾਤੇ ਠਹਿਰ ਕੇ ਉਸਨੂੰ ਉਡੀਕਨ ਲੱਗੇ ਕਿ ਜੇ ਉਹ ਹਰੀ ਕੈਮ ਹੋਵੇ ਤਾਂ ਸਾਨੂੰ ਆ ਮਿਲੇ। ਸਾਡਾ ਸਮਾਂ ਏਸ ਸੁੰਦਰ ਟਾਪੂ