ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/115

ਇਹ ਸਫ਼ਾ ਪ੍ਰਮਾਣਿਤ ਹੈ

( ੧੧੨ )

ਹੋਈ ਹੈ। ਯੂਰਪ ਨਿਵਾਸੀਆਂ ਨੂੰ ਦੇਸੀ ਕੌਮਾਂ ਦਾ ਹਾਲ ਘੱਟ ਮਲੂਮ ਹੈ ਪਰ ਮਲਾਹਾਂ ਨਾਲ,ਜਿਹੜੇ ਹਿੰਦ ਸਾਗਰਾ ਵਿੱਚ ਜਹਾਜ਼ ਚਲਾਉਂਦੇ ਹਨ, ਉਨ੍ਹਾਂ ਦੀ ਚੰਗੀ ਮਿਲਤ ਹੈ। ਓਹ ਲੋਕ ਬੜੇ ਨਿਰਦਈ ਤੇ ਜਾਲਮ ਹਨ ਪਰ ਨਿਰੇ ਪੁਰੇ ਵਹਿਸ਼ੀ ਨਹੀਂ, ਓਨ੍ਹਾਂ ਦਾ ਨਾਓਂ ਮਲਾਕਾ ਦੇ ਪਰਾਯਾ ਦ੍ਵੀਪ ਉਤੇ ਪਯਾ ਹੋਇਆ ਹੈ ਜਿੱਥੋਂ ਇਹ ਲੋਕ ਮੁੱਢੋਂ ਆਏ ਸਨ॥

ਅਨੁਕੂਲ ਪੌਨ ਸਹਿਤ ਅਸੀਂ ਬੋਰਨੀਓ ਥੀਂ ਤੁਰ ਪਏ ਪਰ ਝਬਦੇ ਹੀ ਮੌਸਮ ਮੰਦਾ ਹੋ ਗਿਆ ਤੇ ਸਾਡਾ ਜਹਾਜ਼ ਕਈ ਦਿਹਾੜੇ ਮਾਰੇ ਠਾਠਾਂ ਦੇ ਭੌਜਲ ਵਿੱਚ ਪਇਆ ਰਿਹਾ। ਓੜਕ ਨੂੰ ਵਾਉ ਥੰਮੀ, ਭਾਵੇਂ ਅਜੇ ਤੋੜੀ ਸਮੁੰਦਰ ਸਾਫ ਨ ਸਾ ਹੋਇਆ, ਜਦ ਅਸਾਂ ਸ਼ੌਹ ਵਿੱਚ ਡੋਲਦੀ ਹੋਈ ਇਕ ਬੇੜੀ ਦੇਖੀ। ਮੇਰੇ ਪਿਤਾ ਨੇ ਦੂਰਬੀਨ ਲਾਕੇ ਵੇਖਿਆ ਜੋ ਕਈ ਮਨੁੱਖ ਉਹਦੇ ਪੁਰ ਸਵਾਰ ਹਨ ਅਤੇ ਬਿਪਤਾ ਦਾ ਕੋਈ ਚਿੰਨ੍ਹ ਉੱਚੇ ਟੰਗਨ ਦਾ ਉੱਦਮ ਕਰ ਰਹੇ ਹਨ। ਅਸੀਂ ਝਬਦੇ ਨਾਲ ਜਹਾਜ ਨੂੰ ਉਸ ਬੇੜੀ ਵੱਲ ਤੋਰ ਦਿੱਤਾ ਪਰ ਠਾਠਾਂ ਦੇ ਜੋਰ ਦੇ ਕਾਰਨ ਮਸਾਂ ਚਿਰ ਪਿੱਛੋਂ ਉਸਦੇ ਕੋਲ ਜਾਕੇ ਲੱਗੇ ਤੇ