ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/112

ਇਹ ਸਫ਼ਾ ਪ੍ਰਮਾਣਿਤ ਹੈ

( ੧੦੯ )

ਜੋ ਇਹ ਕਦੀ ਕਦਾਈਂ ਅਤਿ ਜ਼ਾਲਮ ਹੋ ਜਾਂਦਾ ਹੈ। ਇਹ ਗੱਲ ਕਰਕੇ ਮੈਨੂੰ ਉਸਨੇ ਇਕ ਪਾਸੇ ਕਰ ਲਿਆ ਜੋ ਉਹ ਬਨਮਾਹਨੂੰ ਲੰਘ ਜਾਵੇ। ਪਰ ਇਉਂ ਸੁਖ ਸਾਂਦ ਨਾਲ ਵਿਦਿਆ ਹੋਣਾ ਲਿਖਿਆ ਨਾ ਸਾ। ਉਹ ਜਨੌਰ ਸਾਡੇ ਵੱਲ ਦੰਦ ਪੀਹਕੇ ਤੱਕਿਆ ਤੇ ਇਕ ਲਾਠੀ ਜੇਹੜੀ ਉਹਦੇ ਹੱਥ ਵਿਚ ਸੀ ਉਸਨੂੰ ਘੁਮਾ ਕੇ ਚਾਨਚਕ ਛਾਲ ਮਾਰਕੇ ਸਾਡੇ ਕੋਲ ਆ ਪਿਆ। ਮੈਂ ਪਿਛਾਂ ਨੂੰ ਕੁੱਦ ਗਿਆ ਤੇ ਆਪਨੀ ਬੰਦੂਕ ਚਲਾ ਦਿੱਤੀ ਪਰ ਉਹ ਥੋੜਾ ਜ਼ਖਮੀ ਹੋਇਆ, ਬਰਟਨ ਥੋੜੇ ਕਦਮ ਪਿਛਾਂ ਹਟਕੇ ਆਪਨਾ ਵਾਰ ਕਰਣ ਲੱਗਾ ਪਰ ਇੰਨੇ ਚਿਰ ਵਿੱਚ ਬਨਮਾਨੂੰ ਨੇ ਮੈਨੂੰ ਇਜੇਹੀ ਸੱਟ ਲਾਈ ਜੋ ਮੈਂ ਢਹਿ ਹੀ ਪੈਨ ਲੱਗਾ ਸਾ॥

ਉਹ ਮੇਰੇ ਉੱਤੇ ਛੜੱਪਾ ਮਾਰਕੇ ਪੈਨ ਵਾਲਾ ਸਾ, ਪਰ ਮੈਂ ਇਕ ਬ੍ਰਿਛ ਦੇ ਉਹਲੇ ਹੋ ਗਿਆ, ਉਸੇ ਵੇਲੇ ਬਰਟਨ ਨੇ ਬੰਦੂਕ ਸਰ ਕਰ ਦਿੱਤੀ ਤੇ ਮੇਰਾ ਭ੍ਯਾਨਕ ਵੈਰੀ ਜ਼ਮੀਨ ਉੱਤੇ ਮਰਕੇ ਡਿੱਗ ਪਇਆ। ਇਸ ਡਰ ਲਈ ਜੋ ਅਸੀਂ ਬਨ ਵਿੱਚ ਭੁੱਲ ਨਾ ਜਾਈਏ ਅਸੀਂ ਪਿਛਾਂ ਨੂੰ ਮੁੜ ਪਏ, ਅਜੇ ਕੁਝ ਦੂਰ ਨ ਸੇ ਗਏ ਜੋ ਸਾਡਾ ਧ੍ਯਾਨ ਇਕ ਸ਼ੂਕਰ ਪੈਂਦੀ ਵੱਲ ਜਾ ਪਿਆ ਤੇ