ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/103

ਇਹ ਸਫ਼ਾ ਪ੍ਰਮਾਣਿਤ ਹੈ

(੧੦੦)

ਸਾਡਾ ਇਹ ਕੰਮ ਸਾ ਜੋ ਅਚੱਲ ਸਾਗਰ ਦੇ ਉਨ੍ਹਾਂ ਟਾਪੂਆਂ ਨੂੰ ਲੱਭੀਏ ਜਿਨ੍ਹਾਂ ਦਾ ਅਜੇ ਤੀਕ ਠੀਕ, ਥੌਹ ਟਿਕਾਨਾਂ ਮਲੂਮ ਨ ਸਾ, ਸਾਨੂੰ ਹੁਕਮ ਸਾ ਜੋ ਸ਼ੱਕਰ ਖੋਰੇ ਨਾਮੇ ਜਹਾਜ ਨੂੰ ਜਾ ਮਿਲੀਏ ਜੇਹੜਾ ਓਦੋਂ ਸਕਾਟਲੈਂਡ ਦੇ ਓੁੱਤਰੀ ਕਿਨਾਰੇ ਵੱਲ ਸਾ। ਆਪਨੇ ਸਾਥੀ ਨੂੰ ਜਾ ਮਿਲਨ ਲਈ ਸਾਨੂੰ ਇੰਗਲੈਂਡ ਦੇ ਸੁਹਾਉਨੇ ਕਿਨਾਰੇ ਦੇ ਪਾਸੋਂ ਦੀ ਜਾਨਾ ਅਵੱਸ਼੍ਯ ਸਾ ਜੋ ਸਾਨੂੰ ਨਜ਼ਾਰੇ ਨਜ਼ਰ ਆਏ, ਉਹ ਅਨੇਕ ਪ੍ਰਕਾਰ ਦੇ ਤੇ ਮਨੋਹਰ ਸਨ। ਜਾਂ ਹੁਨ ਇਕ ਜੰਗੀ ਜਹਾਜ਼ ਪਾਸੋਂ ਦੀ ਉਡਦਾ ਹੋਯਾ ਨੱਠਦਾ ਨਜਰੋਂ ਦੂਰ ਗਿਆ ਤੇ ਫੇਰ ਇਕ ਹਲਕਾ ਫੁਲਕਾ ਮੱਛੀਆਂ ਦੇ ਸ਼ਿਕਾਰ ਕਰਨ ਵਾਲੀਆਂ ਕਿਸ਼ਤੀਆਂ ਦਾ ਬੇੜਾ ਤੁਰਤ ਫੁਰਤ ਸਾਡੇ ਕੋਲੋਂ ਦੀ ਤੁਰ ਗਿਆ। ਮੁੜ ਫੇਰ ਇੰਗਲੈਂਡ ਦਾ ਕਿਨਾਰਾ ਸਾਹਮਣੇ ਆਇਆ ਜਿਸਦੇ ਸ਼ਹਿਰ ਗਿਰਾਂ ਤੇ ਪਹਾੜੀਆਂ ਤੁਰਤ ਫੁਰਤ ਸਾਡੇ ਅੱਗੋਂ ਦੀ ਦੌੜੇ ਜਾਂਦੇ ਸੇ॥

ਜਾਂ ਅਸੀਂ ਸਕਾਟਲੈਂਡ ਦੇ ਉੱਤਰੀ ਸਿਰੇ ਤੇ ਪਹੁੰਚੇ ਤਾਂ ਭਾਵੇਂ ਅਕਤੂਬਰ ਦਾ ਅੱਧ ਹੀ ਬੀਤਿਆ ਸਾ, ਸਰਦੀ ਤਿੱਖੀ ਪੈਨ ਲਗ ਪਈ, ਪਰ ਅਸੀਂ ਝਬਦੇ ਹੀ ਦੱਖਨ ਨੂੰ ਮੁੜ ਗਏ, ਕਿਉਂ ਜੋ ਸਾਡਾ ਅਗਲਾ ਸਾਥ