ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

73

(੭੩) ਲੋੜੇ ਓਹ ਸਰਬੁਲੰਦ ਦੇ ਸਿਰ ਹੋਵੇ । ਤੀਜਾ ਬੋਲ ਉੱਠਿਆ ਸਰਬੁਲੰਦ ਨਾਲ ਓਹ ਭਿੜੇ ਜਿਸਨੇ ਸੱਪ ਦੀ ਜੀਭ ਫੜਨੀ ਹੋਵੇ।ਪਾਤਸ਼ਾਹ ਦੁਖੀ ਹੋ ਗਿਆ ਤੇ ਮੀਰ ਤੋਜ਼ਕ ਨੂੰ ਸੈਨਤ ਕੀਤੀ ਲਿਆ ਬੀੜਾ ਸਾਨੂੰ ਮੋੜ ਦੇ। ਰਾਠੌੜੀ ਰਾਜਾ ਨੇ ਜਾਂ ਪਾਤਸ਼ਾਹ ਨੂੰ ਸੰਕਟ ਵਿੱਚ ਦੇਖਿਆ ਤਾਂ ਜਿਸ ਵੇਲੇ ਉਹ ਆਮ ਖ਼ਾਸ ਥੀਂ ਜਾਨ ਲੱਗਾ ਉਸਨੇ ਆਪਨਾ ਹੱਥ ਵਧਾ ਕੇ ਝੱਟ ਬੀੜਾ ਫੜ ਲਿਆ ਤੇ ਸਿਰ ਉੱਤੇ ਧਰ ਕੇ ਇਹ ਗੱਲ ਆਖੀ, ਜੋ ਹੋ ਜਗਤ ਪਾਤਸ਼ਾਹ ! ਤੁਸੀਂ ਉਦਾਸ ਨਾ ਹੋਵੋ ਮੈਂ ਸਰਬੁਲੰਦ ਦੇ ਮਦ ਨੂੰ ਦੂਰ ਕਰ ਉਸ ਦੀਆਂ ਭੁਜਾਂ ਨੂੰ ਮਰੋੜਕੇ ਸਿਰ ਉਸਦਾ ਚਕਨਾ ਚੂਰ ਕਰ ਦੇਵਾਂਗਾ। ਜਾਂ ਅਭੈਸਿੰਘ ਨੇ ਬੀੜਾ ਚੱਕ ਲੀਤਾ ਤਾਂ ਸਭਨਾਂ ਵੱਡਿਆਂ ਆਦਮੀਆਂ ਦੀ ਛਾਤੀ ਈਰਖਾ ਨਾਲ ਪੱਕੇ ਹੋਏ ਅਨਾਰ ਵਾਂਙੂ ਪਾਟਨ ਲੱਗੀ । ਕਿਉਂ ਜੋ ਪਾਤਸ਼ਾਹ हे ਨੇ ਗੁਜਰਾਤ ਦੇ ਸੂਬੇਦਾਰੀ ਦੀ ਚਿੱਠੀ ਰਾਜੇ ਦੇ ਹੱਥ ਫੜਾਂ ਦਿੱਤੀ । ਪਾਤਸ਼ਾਹ ਦਾ ਮਨ ਅਤਿ ਪ੍ਰਸੰਨ ਹੋਯਾ ਤੇ ਆਖਣ ਲੱਗਾ, ਸਾਡੇ ਸਿੰਘਾਸਨ ਦੇ ਥੰਮਨ ਲਈ ਤੁਹਾਡੇ ਵੱਡੇ ਹਿੱਸੇ ਪਰਕਾਰ ਨਾਲ ਸਹਾਇਤਾ ਕਰਦੇ