ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
64
(Eg) ਬਚੀਆਂ ਅਤੇ ਮੈਂ ਤੁਹਾਨੂੰ ਉਸ ਮੁੰਡੇ ਦਾ ਅਤੇ ਜੋ ਉਸਨੇ ਕਰ ਦਿਖਾਲਿਆ ਤਿਸ ਦਾ ਹਾਲ ਸੁਨਾਉਣੀ ਚਾਹੁੰਦਾ ਹਾਂ ਸਰਕਾਰੀ ਅੱਗ • ਬੁਝਾਉਣ ਵਾਲੇ ਆਪਣੇ ਵਾਹ ਲਾ ਚੁੱਕੇ ਅਤੇ ਫੇਰ ਬੀ ਹਵੇਲੀ ਦੇ ਚੁਫੇ ਲਾ ਅਤੇ ਧੂੰਏਂ ਨੇ ਘੇਰਾ ਪਾ ਲਿਆ, ਐਥੋਂ ਤਕ ਕਿ ਕੋਈ ਮਨੁੱਖ ਉਸਦੇ ਅੰਦਰ ਜੀ ਉਂਦਾ ਜਾਗਦਾ ਮਲੂਮ ਨ ਹੁੰਦ ਸਾ। ਤਦੋਂ ਬਹੁਤ ਉੱਚੇ ਉੱਪਰਲੀ ਛੱਤੇ ਨੁੱਕਰ ਵੱਲ ਦੀ ਇੱਕ ਬਾਰੀ ਵਿੱਚ ਤਿੰਨ ਮੰਦਭਾਗੀ ਆਦਮੀ ਆਪਣੇ ਹੱਥ ਪਸਾਰਦੇ ਦਿੱਸੇ ॥ ਹੁਣ ਜੋ ਓਹ ਬਹੁਤ ਥੱਲੇ ਪੱਕੇ ਫ਼ਰ ਉੱਪਰ ਕੁੱਦ ਪੈਂਦੇ ਤਾਂ ਓਸੇ ਵੇਲੇ ਚਿੱਤ ਹੋ ਜਾਂਦੇ, ਮੁੜਕੇ ਓਹ ਜਾ ਨਹੀਂ ਸੱਕਦੇ ਸਨ। ਅੱਗੇ ਹੀ ਧੂੰਆਂ ਅਤੇ ਤਾਓ ' ਅਤੇ ਅੱਗ ਉਨ੍ਹਾਂ ਦੇ ਨੇੜੇ ਢੁਕਦੀ ਜਾਂਦੀ ਸੀ, ਉਨ੍ਹਾਂ ਦੇ ਮੁਖ ਥੋਂ ਪ੍ਰਤੀਤ ਹੁੰਦਾ ਸਾ ਕਿ ਆਸ ਟੁੱਟ ਗਈ ਹੈ ਹੁਣ ਕਰਣ ਤਾਂ ਕੀ ਕਰਣ ? ਅੱਗ ਬੁਝਾਉਣ ਵਾਲੇ ਛੇਤੀ ਛੇਤੀ ਪੌੜਸਾਂਗ ਲੈ ਆਏ ਪਰ ਇਹ ਬਹੁਤ ਛੋਟੇ ਸਨ । ਉਨ੍ਹਾਂ ਵਿੱਚੋਂ ਸਭ ਥੋਂ ਲੰਮਾਂ ਪੌੜਸਾਂਗ ਬੀ ਅੱਧਵਾਟੇ ਹੀ ਰਹਿ ਗਿਆ।