ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

29

(RE) ਇੱਕ ਨੂੰ ਵਾੜੋ ਤੇ ਇਕ ਨੂੰ ਕੱਢੋ ਇਨ੍ਹਾਂ ਦੋਹਾਂ ਵਿੱਚ ਕੋਈ ਕਿਸੇ ਤਰ੍ਹਾਂ ਭੇਦ ਨਹੀਂ ਕਰ ਸਕਦਾ ਸੀ । ਪਰਮੇਸ਼੍ਵਰ ਦੀ ਨੇਤ ਕਿ ਉਸੇ ਸਰਾਂ ਵਿੱਚ ਕਿ ਜਿੱਥੇ ਮੈਂ ਰਹਿੰਦਾ ਸਾ, ਇੱਕ ਹੋਰ ਨਿਰਧਨ ਇਸਤ੍ਰੀ ਬੀ ਰਹਿੰਦੀ ਸੀ। ਉਹਨੂੰ ਮੇਰੀ ਇਸਤ੍ਰੀ ਦੇ ਨਾਲ ਹੀ ਅਧਾਨ ਹੋਇਆ ਅਤੇ ਉਸਦੇ ਨਾਲ ਹੀ ਵਿਯਾਈ। ਉਸਦੇ ਬੀ ਦੌ ਇੱਕੋ ਨੁਹਾਰ ਵਾਲੇ ਪੁੱਤ੍ਰ, ਜੰਮੇ।ਇਨ੍ਹਾਂ ਦੇ ਮਾਪਿਆਂ ਦੇ ਅਤਿ ਨਿਰਧਨ ਹੋਣ ਕਰਕੇ ਉਨ੍ਹਾਂ ਕੋਲੋਂ ਉਨ੍ਹਾਂ ਜੋੜਿਆਂ ਦੀ ਪਾਲਣਾ ਹੋ ਨਹੀਂ ਸਕਦੀ ਸੀ।ਕੁਝ ਧਨ ਦੇਕੇ ਮੈਂ ਉਨ੍ਹਾਂ ਬੱਚਿਆਂ ਨੂੰ ਉਨ੍ਹਾਂ ਕੋਲੋਂ ਖਰੀਦ ਲਿਆ ਕਿ ਮੇਰਿਆਂ ਪੁੱਤ੍ਰਾਂ ਦੀ ਟਹਲ ਕੀਤਾ ਕਰਨਗੇ ॥ ਮੇਰੇ ਪੁੱਤ੍ਰ ਅਤਿ ਸੁੰਦ੍ ਅਤੇ ਮਨੋਹਰ ਮੂਰਤਿ ਸਾਨ,ਉਨ੍ਹਾਂ ਦੀ ਮਾਓਂ ਉਨ੍ਹਾਂ ਨਾਲ ਵੱਡਾ ਹੀ ਸਨੇਹ ਕਰਦੀ ਉਹ ਸਦਾ ਆਪਣੇ ਵਤਨ ਨੂੰ ਜਾਣ ਲਈ ਕਹਿੰਦੀ ਅਤੇ ਮੈਂ ਨ ਮੰਨਦਾ। ਓੜਕ ਨੂੰ ਜਿਉਂ ਤਿਉਂ ਕਰਕੇ ਉਹਨੇ ਮੈਨੂੰ ਮਨਾਲਿਆ ਅਤੇ ਕਿਸੇ ਚੰਦਰੇ ਮਹੂਰਤ ਜਹਾਜ ਪਰ ਚੜ੍ਹੇ। ਅਜੇ ਵਾਰਨੇ ਤੇ ਦੋ ਹੀ ਕੋਹ ਗਏ ਹੋਵਾਂਗੇ ਕਿ ਇੱਕ ਵਡੀ ਭਾਰੀ ਅਨ੍ਹੇਰੀ ਝੁੱਲੀ, ਕਿ ਮਲਾਹਾਂ ਨੂੰ ਜਹਾਜ਼ ਦਾ ਸਮ੍ਹਾਲਣਾ ਔਖਾ ਹੋ ਗਇਆ, ਕੁੱਦ ਕੇ ਇੱਕ ਬੇੜੀ