ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
307
( ੩੦੭) ਕੌਮ ਦੇ ਹੱਥੋਂ ਜਿੰਨੀ ਦੁਰਦਸ਼ਾ ਹੋਈ ਹੈ ਅਤੇ ਜਿੰਨਾਂ ਸੰਤਾਪ ਮਿਲਿਆ ਹੈ, ਭੁੱਲ ਜਾਵੇ ਅਤੇ ਗੋਰੇ ਨੂੰ ਬੀ ਸੱਜਨ ਕਹਿਣ ਲੱਗ ਪਵੇ॥
ਹੈਕਟਰ ਦੇ ਕ੍ਰੋਧ ਨਾਲ ਕੇਸਰ ਦਾ ਮਨ ਨ ਡੋਲਿਆ, ਅਤੇ ਓਹ ਐਡਵਰਡਜ਼ ਸਾਹਿਬ ਦੇ ਉਪਕਾਰ ਦਾ ਬਰਨਨ ਕਰਕੇ ਉਸਦੀ ਵਡਿਆਈ ਕਰਦਾ ਰਿਹਾ, ਅਤੇ ਛੇਕੜ ਨੂੰ ਇਹ ਆਖਿਆ ਕਿ ਮੈਂ ਅਜੇਹੇ ਸ੍ਵਾਮੀ ਥੋਂ ਬੇਮੁਖ ਹੋਣ ਦੀ ਥਾਂ ਆਪਣੇ ਪ੍ਰਾਨ ਦੇ ਦੇਣੇ ਹੱਛਾ ਜਾਨਦਾ ਹਾਂ। ਉਸਨੇ ਵਾਸਤੇ ਪਾਏ ਕਿ ਹੈਕਟਰ ਟਲ ਜਾ, ਇਹ ਅਨਰਥ ਨਾ ਕਰ। ਪਰ ਉਸਦਾ ਸਮਝਾਉਣਾ ਬਿਰਥਾ ਗਿਆ। ਹੈਕਟਰ ਆਪਣੀਆਂ ਕੋਹਣੀਆ ਗੋਡਿਆਂ ਉੱਪਰ ਰੱਖ, ਸਿਰ ਹੱਥਾਂ ਉੱਤੇ ਟਿਕਾਕੇ ਨਿੰਮੋ ਝੂਣਾ ਹੋ ਚੁੱਪ ਚੁਪਾਤਾ ਬੈਠਾ ਰਿਹਾ॥
ਕੇਸਰ ਦਾ ਦਿਲ ਦੋ ਪਾਸੇ ਸਾ। ਆਪਣੇ ਮਿੱਤ੍ਰ ਨਾਲ ਪਿਆਰ ਅਤੇ ਆਪਣੇ ਸਾਈਂ ਦੇ ਕੀਤੇ ਹੋਏ ਉਪਕਾਰ ਦਾ ਵਿਚਾਰ। ਉਸਦੇ ਹ੍ਰਿਦਯ ਰੂਪੀ ਰਣ ਵਿਖੇ ਇਨ੍ਹਾਂ ਦੋਹਾਂ ਭਾਵਾਂ ਦਾ ਬੜਾ ਭਾਰਾ ਸੰਗ੍ਰਾਮ ਹੋਇਆ! ਮਾਲਕ ਦੇ ਉਪਕਾਰ ਨੂੰ ਜਾਨਣ ਦਾ ਭਾਵ ਓੜਕ ਨੂੰ ਜਿੱਤਿਆ ਅਤੇ ਉਹਨੇ ਫੇਰ ਆਪਣਾ ਮਨੋਰਥ ਪ੍ਰਗਟ ਕੀਤਾ