ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
293
ਜੈਫ਼ਰੀਜ਼ ਨੇ ਆਖਿਆ—ਹਾਂ ਉਨ੍ਹਾਂ ਲੋਕਾਂ ਦੇ ਹੱਕ ਵਿੱਚ ਤਾਂ ਇਹ ਭੈੜੀ ਚਾਲ ਹੈ, ਪਰ ਫੇਰ ਬੀ ਉਹ ਗੁਲਾਮ ਹਨ ਅਤੇ ਇਨ੍ਹਾਂ ਗੱਲਾਂ ਦੇ ਹਿਲੇ ਹੋਏ ਹਨ, ਅਤੇ ਮੈਂ ਸੁਣਿਆ ਹੈ ਕਿ ਆਪਣੇ ਦੇਸ਼ ਨਾਲੋਂ ਐਥੇ ਸਾਡੇ ਪਾਸ ਰਹਿਕੇ ਹਬਸ਼ੀ ਹਜ਼ਾਰ ਗੁਣਾਂ ਸੁਖੀ ਹਨ॥
ਐਡਵਰਡਜ਼ ਨੇ ਪੁੱਛਿਆ—ਕੀ ਤੁਹਾਨੂੰ ਹਬਸ਼ੀਆਂ ਨੇ ਆਪੇ ਐਉਂ ਆਖਿਆ ਹੈ?
ਜੈਫ਼ਰੀਜ਼ ਬੋਲਿਆ-ਨਹੀਂ ਪਰ ਜਿਨ੍ਹਾਂ ਲੋਕਾਂ ਨੂੰ ਹਬਸ਼ੀਆਂ ਨਾਲੋਂ ਵੱਧ ਖਬਰ ਹੈ ਉਨ੍ਹਾਂ ਮੈਨੂੰ ਦੱਸਿਆ ਹੈ ਅਤੇ ਗੁਲਾਮਾਂ ਦਾ ਹੋਣਾ ਵੀ ਜ਼ਰੂਰੀ ਹੈ, ਕਿਉਂ ਜੋ ਨੀਲ, ਰਮ ਅਤੇ ਖੰਡ ਬਿਨਾ ਸਾਡਾ ਗੁਜਾਰਾਂ ਨਹੀਂ ਹੋ ਸਕਦਾ॥
ਐਡਵਰਡਜ਼ ਨੇ ਉੱਤਰ ਦਿੱਤਾ-ਮੰਨਿਆ ਕਿ ਰਮ, ਖੰਡ ਅਤੇ ਨੀਲ ਬਾਝੋਂ ਸੰਸਾਰ ਦਾ ਨਿਰਬਾਹ ਨਹੀਂ ਹੋ ਸੱਕਦਾ, ਪਰ ਦੱਸੋ ਤਾਂ ਸਹੀ ਕਿ ਗੁਲਾਮ ਇਨ੍ਹਾਂ ਚੀਜ਼ਾਂ ਦੀ ਪੈਦਾਵਾਰੀ ਕਰ ਸੱਕਦੇ ਹਨ ਤਾਂ ਸ੍ਵਤੰਤ੍ਰ ਆਦਮੀ ਕਿਉਂ ਨਹੀਂ ਕਰ ਸੱਕਦੇ? ਜੇ ਅਸੀਂ ਹਬਸ਼ੀਆਂ ਨੂੰ ਮੁਲ ਲੈਕੇ ਗੁਲਾਮ ਬਣਾਉਨ ਦੀ ਥਾਂ ਮਜੂਰੀ ਦੇ ਕੇ ਨੌਕਰ ਰੱਖ ਲਈਏ ਤਾਂ ਤੁਸੀਂ ਸਮਝਦੇ ਹੋ ਕਿ ਜਿੰਨਾ ਕੰਮ ਉਹ ਹੁਣ