ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/293

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

283

ਮੇਰੀ ਗੱਲ ਪੂਰੀ ਕਰਨ ਦਾ ਉੱਦਮ ਕੀਤਾ ਤੇ ਮੇਰੇ ਉੱਤੇ ਉਪਕਾਰ ਕਰਨ ਦੀ ਖਾਤਰ ਸੱਤਾਂ ਅਨਾਥਾਂ ਮਨੁੱਖਾਂ ਨੂੰ ਜੋ ਉਸਦੇ ਹੱਥ ਆਏ ਬੰਦੀਖਾਨੇ ਪਾ ਦਿੱਤਾ॥


ਭਲਾ ਕਰਣਾ ਅਤੇ ਕੀਤੇ ਨੂੰ ਜਾਨਣਾ

ਜੈਮੇਕਾ ਨਾਮੇ ਟਾਪੂ ਵਿਖੇ ਦੋ ਸ਼ਾਹੂਕਾਰ ਰਹਿੰਦੇ ਸਨ। ਆਪਣਿਆਂ ਗੁਲਾਮਾਂ ਨਾਲ ਓਹ ਇੱਕੋ ਜੇਹਾ ਨਹੀਂ ਵਰਤਦੇ ਸਨ। ਜੈਫ਼ਰੀਜ਼ ਸਾਹਿਬ ਹਬਸ਼ੀਆਂ ਨੂੰ ਨੀਚ ਲੋਕ ਅਰਥਾਤ ਕ੍ਰਿਤਘਨ, ਫਰੇਬੀ ਅਤੇ ਛਿੱਤਰ ਦੇ ਮਿੱਤ੍ਰ ਅਰ ਡੰਡੇ ਨਾਲ ਸਿੱਧੇ ਹੋਣ ਵਾਲੇ ਸਮਝਦਾ ਸਾ, ਓਹ ਆਪਣਿਆਂ ਗੁਲਾਮਾਂ ਨਾਲ ਡਾਢੀ ਤਰਾਂ ਵਰਤਦਾ ਯਾ ਆਪਣੇ ਦਰੋਗੇ ਨੂੰ ਉਨ੍ਹਾਂ ਪੁਰ ਸਖ਼ਤੀ ਕਰਣ ਦੇਂਦਾ॥

ਜੈਫ਼ਰੀਜ਼ ਨਿਰਦਈ ਆਦਮੀ ਨ ਸਾ, ਪਰ ਬੇਸਮਝ ਅਤੇ ਬੇਪਰਵਾਹ ਸਾ ਉਹ ਨਿੱਤ ਇਹੀਓ ਵਿਚਾਰਦਾ ਰਹਿੰਦਾ ਸਾਂ ਕਿ ਸਮਾ ਚੰਗਾ ਲੱਗੇਗਾ ਅਤੇ ਫ਼ਸਲ ਚੋਖੀ ਹੋਵੇਗੀ। ਕਦੇ ਓਹਨੂੰ ਦੂਰਦੀ ਨਹੀਂ ਸੁਝਦੀ ਸੀ।