ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

19

ਧੀਰਜ ਵਾਨ, ਧਰਮ ਸੀਲ, ਦਾਤਾ, ਗੁਣੀ ਅਰ ਸੁਸੀਲ ਹੋਣਾ ਵਡਿਆਈ ਦੇ ਲੱਛਨ ਹਨ ॥

ਮਿਤ੍ਰ ਦੋ ਅਰ ਵਿਸ੍ਵਾਸਘਾਤ

ਦੋਹਰਾ ॥ ਮਿਤ੍ਰ ਦ੍ਰੋਹਿ ਵਿਸ੍ਵਾਸ ਹਤ ਹੋਇ ਬਾਲ
ਨਰ ਨਾਰ। ਲਏ ਨ ਸੋਭਾ ਜਗਤ ਵਿੱਚ
ਵਡ ਪਾਪੀ ਬੁਰਿਆਰ ॥

ਇੱਕ ਪੰਡਿਤ ਨੇ ਰਾਜ ਬੀਰ ਬਿੱਕ੍ਰਮਾਜੀਤ ਦੀ ਸਭਾ ਵਿਖੇ ਇਹ ਦੋਹਾ ਪੜ੍ਹਿਆ, ਇਸ ਨੂੰ ਸੁਨਕੇ ਰਾਜਾ ਬਹੁਤ ਪ੍ਰਸੰਨ ਹੋਇਆ, ਲੱਖ ਰੁਪਏ ਉਸਨੂੰ ਦਾਨ ਦੇਕੇ ਕਿਹਾ ਜੋ ਇਸਦਾ ਬ੍ਰਿਤਾਂਤ ਬੀ ਕਹੁ ॥

ਬ੍ਰਾਹਮਣ ਬੋਲਿਆ,ਰਾਜਾ ਸੁਨ‍! ਕੋਈ ਇੱਕ ਅਗਯਾਨੀ ਰਾਜਾ ਸਾ, ਉਹ ਆਪਣੀ ਰਾਣੀ ਨੂੰ ਸਦਾ ਆਪਣੇ ਨਾਲ ਰੱਖਦਾ ਸਾ, ਦਰਬਾਰ ਵਿੱਚ ਬੀ ਆਪਨੇ ਕੋਲ ਹੀ ਬਹਾਲਦਾ,ਪਲ ਭਰ ਤਿਸਦਾ ਵਿਸਾਹ ਨ ਕਰਦਾ। ਇਕ ਦਿਨ ਉਸਦੇ ਦਿਵਾਨ ਨੇ ਹੱਥ ਬੰਨ੍ਹਕੇ ਕਿਹਾ ਹੇ ਪਿਰਥੀ ਨਾਥ ! ਦਰਬਾਰ ਵਿੱਚ ਰਾਣੀ ਦਾ ਆਉਣਾ ਸੋਭਾ ਨਹੀਂ ਪਾਉਂਦਾ ਅਤੇ ਇਸ ਵਿੱਚ ਰਾਜ ਕੁਲ ਦੀ ਆਨ ਅਤੇ ਮਰਜਾਦਾ ਨਹੀਂ ਰਹਿੰਦੀ । ਦੇਸ ੨ ਦੇ ਰਾਜੇ ਹੱਸਦੇ