ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
15
ਇਕ ਕਿਸੇ ਭਲੇਮਾਨਸ ਦਾ ਪੁੱਤ੍ਰ, ਸਦਾ ਤਮਾਂਸ਼ਿਆਂ ਅਤੇ ਨਾਚ ਰਾਗ ਵਿੱਚ ਬਹੁਤ ਰੱਤਾ ਰਹਿੰਦਾ ਸੀ। ਇੱਕ ਰਾਤ ਕਿਸੇ ਥਾਂ ਤਮਾਸ਼ਾ ਸਾ, ਉਹ ਬਾਲਕ ਆਲ- ਸੀਆਂ ਨੌਕਰਾਂ ਚਾਕਰਾਂ ਵਿੱਚ ਬਹਿ ਕੇ ਦੇਖਨ ਲੱਗਾ ਉਸ ਪਾਸੇ ਕੁਝ ਰੌਲਾ ਜੋ ਪਿਆ ਤਾਂ ਘਰ ਦੇ ਸਾਈਂ ਨੇ ਆਕੇ ਬਿਨ ਦੇਖੇ ਸਭਨਾਂ ਨੂੰ ਕੁੱਟਿਆ, ਤੇ ਉਹ ਬਾਲਕ ਸੌਚਨ ਲੱਗਾ ਕਿ ਜੇ ਮੈਂ ਇਨ੍ਹਾਂ ਆਲਸੀਆਂ ਨੌਕਰਾਂ ਪਾਸ ਬੈਠਿਆ ਤਾਂ ਮਾਰ ਖਾਧੀ ਨਾ, ਹੁਨ ਮੈਨੂੰ ਏਹੋ ਜਗ ਹੈ ਜੋ ਖੇਲ ਤਮਾਸ਼ੇ ਨੂੰ ਛੱਡਕੇ ਆਪਨੇ ਪੜ੍ਹਨ ਲਿਖਨ ਵਿੱਚ ਹੀ ਧ੍ਯਾਨ ਲਾਵਾਂ ॥੧॥
ਜੀਭ ਨੂੰ ਰੋਕਣਾ
ਹੋਰਸ ਦੀ ਜੋ ਤਨਕਨ ਸਹੇ। ਆਪ ਮਸਖਰੀ ਦੀ ਨਾ ਕਹੇ। ਆਪ ਕਰੇ ਹੋਰਾਂ ਨਾਂ ਝੱਲੇ। ਸਤ੍ਯ ਨ ਤਿਸਦੇ ਕੁਝ ਬੀ ਪੱਲੇ॥
ਜੀਭ ਹੱਡੀਓਂ ਬਾਝ ਬਨੀ ਹੈ ਅਤੇ ਅਤਿ ਹੀ ਕੂਲੀ ਹੈ, ਉਸਦੀ ਕਠੋਰਤਾ ਵੱਲ ਧ੍ਯਾਨ ਕਰਨ ਤੇ ਵੱਡਾ ਹੀ ਅਰਮਾਨ ਆਉਂਦਾ ਹੈ। ਦੇਖੋ ਜੀਭ ਕਿਸੇ ਕੌੜੀ ਵਸਤੂ ਨੂੰ ਆਪਨੀ ਇੱਛਿਆ ਨਾਲ ਅੰਦਰ ਜਾਣ ਨਹੀਂ ਦਿੰਦੀ ਅਤੇ ਆਪ ਅੰਦਰੋਂ ਕੌੜੀ ਤੇ ਤਿੱਖੀਆਂ ਗੱਲਾਂ ਕੱਢਦੀ ਹੈ।