ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

124

ਇਸ ਬਾਤ ਨੂੰ ਸੁਣਕੇ ਉਸ ਦੁਰਜਨਾਂ ਕਰਕੇ ਤਪਾਏ ਹੋਏ ਨੇ ਮੈਨੂੰ ਆਪਦਾ ਸਹਾਇਕ ਜਾਨਕੇ ਏਹ ਹਾਲ ਕੀਤਾ,ਸੋ ਮੈਂ ਆਪਦੇ ਚਰਣਾਂ ਦੀ ਸਰਣ ਹਾਂ, ਇਸ ਤੋਂ ਹੋਰ ਅਧਿਕ ਕੀ ਆਖਾਂ, ਜਿਤਨਾਂ ਚਿਤ ਮੈਂ ਚਲਨੇ ਨੂੰ ਸਮਰਥ ਹਾਂ ਆਪਨੂੰ ਉਸ ਦੇ ਮਕਾਨ ਪਰ ਲੈ ਜਾਕੇ ਸਾਰਿਆਂ ਕਾਵਾਂ ਦਾ ਖੈ ਕਰਾ ਦਿਆਂਗਾ। ਇਸ ਬਾਤ ਨੂੰ ਸੁਣਕੇ ਅਹਿਮਰਦਨ ਪਿਤਾ ਪਿਤਾਮਾਂ ਦੇ ਮੰਤ੍ਰੀਆਂ ਨਾਲ ਸਲਾਹ ਕਰਨ ਲੱਗਾ । ਉਸਦੇ ਪੰਜ ਮੰਤ੍ਰੀ ਸੇ ਜਿਨਾਂ ਦੇ ਏਹ ਨਾਮ ਸਨ, ਰਕਤਾਖ੍ਯ ੧, ਕੂਰਾਖ੍ਯ ੨, ਦੀਪ ਤਾਖ੍ਯ ੩, ਵਕ੍ਰਨਾਸ ੪, ਪ੍ਰਾਕਾਰਕਰ੍ਣ੍ਹੇ ੫, ਇਨ੍ਹਾਂਸਭਨਾਂ ਵਿੱਚੋਂ ਪਹਿਲੇ ਰਕਤਾਖ੍ਯਨੂੰ ਪੁੱਛਣ ਲੱਗਾ, ਹੇ ਮੰਤ੍ਰੀ! ਇਹ ਦੁਸ਼ਮਨ ਦਾ ਵਜੀਰਸਾਡੇ ਹੱਥ ਆਯਾ ਹੈ ਸੋ ਇਸ ਨਾਲ ਕਰਨਾ ਜੋਗ ਹੈ? ਰਕਤਾਖ੍ਯਨੂੰ ਬੋਲਿਆ ਹੇ ਸ੍ਵਾਮੀ ! ਹੁਣਕੀ ਸੋਚਦੇ ਹੋ ਬਿਨਾ ਬਿਚਾਰੇ ਇਸਨੂੰ ਮਾਰਸੁੱਟਨਾ ਚਾਹੀਦਾਹੈ॥

॥ਦੋਹਰਾ॥

ਜਬ ਲਗ ਬਲ ਯੁਤ ਨਾਂ ਬਨੇਂ ਹੀਨ ਸ਼ਤ੍ਰੂ ਕੋ ਮਾਰ।
ਦੁਰਜੈ ਹੋਵਤ ਰਿਪੂ ਤਬ ਜਬ ਹੋਵਤ ਬਣੋਲਕਾਰ ॥

ਬਲਕਿ ਆਪ ਤੋਂ ਆਪ ਆਈ ਲੱਛਮੀ ਛੱਡੀ ਸਰਾਪ ਦੇਂਦੀ ਹੈ ॥