ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

119

ਸੋਚਿਆ ਹੈ ਸੋ ਇਹ ਹੈ ਕਿ ਤੂੰ ਮੈਨੂੰ ਅਪਨਾ ਸ਼ਤ੍ਰੂ ਬਨਾ, ਅਰ ਕਠੋਰ ਬਚਨਾਂ ਨਾਲ ਝਾੜੂ ਪਾ, ਕਿ ਜਿਸ ਪ੍ਰਕਾਰ ਸ਼ਤ੍ਰੂਆਂ ਦੇ ਦੂਤਾਂ ਨੂੰ ਨਿਸਚਾ ਹੋ ਜਾਵੇ ਜੋ ਇਨ੍ਹਾਂ ਦਾ ਵਿਰੋਧ ਹੋ ਗਿਆ ਹੈ । ਫੇਰ ਮੈਨੂੰ ਕਿਸੇ ਆਂਦੇ ਹੋਏ ਰੁਧਿਰ ਨਾਲ ਲਿਬੇੜ ਕੇ ਇੱਸੇ ਬਟ ਬ੍ਰਿਛ ਦੇ ਹੇਠ ਛੱਡ, ਆਪ ਰਿਖਯਮੂਕ ਪਰਬਤ ਪਰ ਚਲੇ ਜਾਵੋ, ਅਤੇ ਉਸ ਮਕਾਨ ਪਰ ਪਰਿਵਾਰ ਸਮੇਤ ਰਹੋ,ਜਿਤਨਾਂ ਚਿਰ ਮੈਂ ਇਨ੍ਹਾਂ ਸ਼ਤ੍ਰੂਆਂ ਨੂੰ ਕਿਸੇ ਨ ਕਿਸੇ ਯਤਨ ਨਾਲ ਵਿਸ਼੍ਵਾਸ ਦੇਕੇ ਆਪਨੇ ਨਾਲ ਮਿਲਾਕੇ ਅਰ ਉਨ੍ਹਾਂ ਦੇ ਦੁਰਗ ਨੂੰ ਮਲੂਮ ਕਰਕੇ ਦਿਨਦੇ ਅੰਨ੍ਹਿਆਂ ਨੂੰ ਮਾਰ ਦਿਆਂਗਾ। ਮੈਂ ਚੰਗੀ ਤਰ੍ਹਾਂ ਸਮਝ ਬੈਠਾ ਹਾਂ ਜੋ ਹੋਰ ਕਿਸੇ ਪ੍ਰਕਾਰ ਸਾਡੇ ਕਾਰਜ ਦੀ ਸਿੱਧਿ ਨਹੀਂ ਹੋਨੀ, ਕਿਉਂ ਜੋ ਇਨ੍ਹਾਂ ਦਾ ਕਿਲਾ ਨਿਕਾਸ ਦੇ ਰਸਤੇ ਵਾਲਾ ਨਹੀਂ, ਕਿਹਾ ਹੈ ਯਥਾ:—

॥ ਦੋਹਰਾ ॥

ਨਿਰਗਮ ਮਾਰਗ ਯੁਕਤ ਜੋ ਸੋਈ ਦੁਰਗ ਸੁਜਾਨ।
ਪੁਨਾ ਦ੍ਵਾਰ ਬਿਨ ਦੁਰਗ ਕੋ ਬੰਧਨ ਰੂਪ ਪਛਾਨ ॥

ਸੋ ਆਪਨੇ ਮੇਰੇ ਪਰ ਇਸਵੇਲੇ ਦਯਾ ਨਾ ਕਰਨੀ, ਇਸ ਪਰ ਕਿਹਾ ਬੀ ਹੈ, ਯਥਾ:—