ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
118
ਕਹੇ ਲਗੇ ਕਟੁ ਜੋ ਬਚਨ ਸੋ ਭੀ ਨਾਹਿ ਭਨੰਤ ॥
ਬਾਰ ਬਾਰ ਨਿਜ ਬੁਧਿ ਸੇ ਅਰ ਮਿੱਤ੍ਰਨ ਕੇ ਸਾਥ।
ਸੋਚ ਕਰੇ ਜੋ ਕਾਜ ਕੋ ਧਨ ਜਸ ਤਾਕੇ ਹਾਥ॥
ਇਸ ਬਾਤ ਨੂੰ ਸੋਚਕੇ ਕਾਗ ਬੀ ਚਲਿਆ ਗਿਆ। ਹੇ ਰਾਜਨ! ਤਦ ਤੋਂ ਸਾਡਾ ਅਤੇ ਉੱਲੂਆਂ ਦਾ ਵੈਰ ਚਲਿਆ ਆਉਂਦਾ ਹੈ । ਮੇਘ ਵਰਨ ਬੋਲਿਆ ਹੇ ਪਿਤਾ ਜੀ! ਇਸ ਪ੍ਰਕਾਰ ਦੇ ਹੋਯਾਂ ਹੁਨ ਸਾਨੂੰ ਕੀ ਕਰਨਾਂ ਯੋਗ ਹੈ? ਉਹ ਬੋਲਿਆ ਇਸ ਸਮੇ ਛਿਆਂ ਬਾਤਾਂ ਵਿੱਚੋਂ ਇੱਕ ਹੋਰ ਅਸਥੂਲ ਅਭਿਪ੍ਰਾਯ ਨੂੰ ਅੰਗੀਕਾਰ ਕਰਕੇ ਮੈਂ ਆਪ ਹੀ ਉਨ੍ਹਾਂ ਦੇ ਜਿੱਤਨ ਲਈ ਜਾਂਦਾ ਹਾਂ, ਅਤੇ ਸ਼ਤ੍ਰੂਆਂ ਨੂੰ ਵਿਸ਼੍ਵਾਸ ਦੇ ਕੇ ਮਾਰ ਦਿਆਂਗਾ।
ਸੋ ਹੇ ਰਾਜਨ! ਇਸ ਸਮੇਂ ਮੈਂ ਆਪਨੂੰ ਇਕ ਹੋਰ ਬਾਤ ਆਖਦਾ ਹਾਂ ਉਸਨੂੰ ਸਮਝਕੇ ਜੈਸਾ ਉਚਿਤ ਹੋਵੇ ਤੈਸਾ ਕਰੋ (ਮੇਘਵਰਨ ਬੋਲਿਆ ਹੇ ਪਿਤਾ ਜੀ! ਆਪ ਆਗਯਾ ਕਰੋ ਆਪਦਾ ਕਥਨ ਅਨਥਾ ਨਹੀਂ ਹੋਵੇਗਾ। ਥਿਰਜੀਵੀ ਬੋਲਿਆ ਹੇ ਪੁੱਤ੍ਰ! ਸੁਨ, ਮੈਂ ਤਾਂ ਸਾਮ, ਦਾਮ, ਭੇਦ, ਦੰਡ, ਇਨ੍ਹਾਂ ਤੋਂ ਬਿਨਾਂ ਜੋ ਪੰਜਵਾਂ ਉਪਾ