ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

117

॥ ਦੋਹਰਾ ॥

ਸਾਇਕ ਵੇਧਾ ਮਿਲਤ ਹੈ ਖੜਗ ਵੇਧ ਮਿਲ ਜਾਇ ।
ਬਾਣੀ ਬੇਧਾ ਨਾ ਮਿਲੇ ਸਾਚ ਕਹੋਂ ਸਮਝਾਇ ॥

ਇਹ ਬਾਤ ਕਹਿਕੇ ਉੱਲੂ ਬਤੌਰੀ ਦੇ ਨਾਲ ਆਪਨੇ ਮਕਾਨ ਨੂੰ ਚਲਿਆ ਗਿਆ, ਇਸ ਤੋਂ ਪਿੱਛੇ ਭੈ ਨਾਲ ਘਬਰਾਯਾ ਹੋਇਆ ਕਾਗ ਸੋਚਨ ਲੱਗਾ, ਬਿਨਾਂ ਪ੍ਰਯੋਜਨ ਤੋਂ ਵੈਰ ਬਨਾ ਲਿਆ ਹੈ ਇਹ ਮੈਂ ਕੀ ਕੀਤਾ, ਕਿਹਾ ਹੈ, ਯਥਾ :–

॥ ਕੁੰਡਲੀਆ ਛੰਦ॥

ਦੇਸ ਕਾਲ ਕੇ ਲਖੇ ਬਿਨ ਜੋ ਬੋਲਤ ਕਟੁ ਬੈਨ।
ਲਘੂਤਾ ਹ੍ਵੈ ਹੈ ਆਪਨੀ ਅੰਤ ਬਿਖੇ ਨਹਿ ਚੈਨ॥
ਅੰਤ ਬਿਖੇ ਨਹਿ ਚੈਨ ਲਹੇ ਨਰ ਤੁਮ ਮਨ ਰਾਖੋ।
ਤਾਂਤੇ ਸਮਝ ਵਿਚਾਰ ਬਾਤ ਕੋ ਤੁਮ ਹੀ ਭਾਖੋ॥
ਭਾਖਤ ਹੈ ਸ਼ਿਵਨਾਥ ਸੋਚ ਕਰ ਕਾਲਰ ਦੇਸਾ।
ਤੈਸੇ ਭਾਖੋ ਬਚਨ ਬ੍ਰਿਥਾ ਨਾ ਹੋ ਉਪਦੇਸ਼ਾ ॥

॥ਦੋਹਰਾ॥

ਕਰੇ ਨ ਪੈਦਾ ਵੈਰ ਕੋ ਬੁਧਿਜਨ ਹੋ ਬਲਵੰਤ
ਵੈਰ ਅਹਿ ਸਮ ਜਾਨਯਹਿ ਵਿਖ ਕੋ ਕੋਨ ਭਾਖੰਤ ॥
ਪਰ ਨਿੰਦਾ ਕੋ ਸਭਾ ਮਹਿ ਪੰਡਿਤ ਨਾਹਿ ਭਾਖੰਤ।