ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

115

॥ ਕੁੰਡਲੀਆ ਛੰਦ ॥

ਪਸੂ ਨਿਆਇ ਮੇਂ ਝੂਠ ਮੇਂ ਪਾਂਚ ਪੁਰਖ ਕਾ ਘਾਤ।
ਤਥਾ ਗਊ ਦੇ ਨਿਆਇ ਮੇਂ ਝੂਠ ਕਹੈਂ ਦਸ ਹਾਤ ॥
ਝੂਠ ਕਹੇਂ ਦਸ ਹਾਤ ਪੁਨਾਂ ਕੰਨ੍ਯਾਂ ਕੇ ਮਾਹੀਂ।
ਕਹੇ ਝੂਠ ਜੋ ਨ੍ਯਾਇ ਪੁਰਖ ਸੋ ਪਾਪ ਕਰਾਹੀਂ ॥
ਕਹੇ ਸ਼ਿਵਨਾਥ ਵਿਚਾਰ ਪੁਰਖ ਦੇ ਨ੍ਯਾਂਇ ਮੇਂ ਤਸੂ।
ਕਹੇ ਝੂਠ ਜੋ ਬਾਤ ਸੁ ਮਾਰੇ ਲਾਖੋਂ ਪਸੂ॥

॥ ਦੋਹਰਾ ॥

ਸਭਾ ਮਾਹਿ ਥਿਤ ਹੋਇ ਜੋ ਕਹੇ ਨਾ ਸਾਚੀ ਬਾਤ।
ਦੂਰ ਤਜੋ ਤਿਸ ਨ੍ਯਾਇ ਕੋ ਸਾਚ ਕਹੋਂ ਤੁਹਿ ਭ੍ਰਾਤ॥

ਇਸ ਲਈ ਤੁਸੀਂ ਬਡਰ ਹੋ ਕੇ ਮੇਰੇ ਕੰਨਾਂ ਦੇ ਕੋਲ ਹੋਕੇ ਆਪਣਾ ਝਗੜਾ ਸੁਨਾਓ ਬਹੁਤਾ ਕੀ ਕਹਿਣਾ ਹੈ ਜੋ ਉਸ ਬਿੱਲੇ ਨੇ ਉਨ੍ਹਾਂ ਦੋਹਾਂ ਨੂੰ ਅਜੇਹਾ ਵਿਸ਼੍ਵਾਸ ਕਰਾਯਾ ਜੋ ਓਹ ਦੋਵੇਂ ਉਸਦੇ ਕੋਲ ਆ ਬੈਠੇ, ਤਦ ਉਸ ਬਿੱਲੇ ਨੇ ਇੱਕੋ ਝੁਟ ਨਾਲ ਇੱਕ ਨੂੰ ਤਾਂ ਪੈਰ ਨਾਲ ਅਰ ਦੂਸਰੇ ਨੂੰ ਦੰਦਾਂ ਨਾਲ ਫੜ ਲਿਆ ਅਰ ਮਾਰ ਕੇ ਖਾ ਲਿਆ॥

ਸੋ ਆਪ ਭੀ ਇਸ ਛੁਦ੍ਰ ਨੂੰ, ਜੋ ਦਿਨ ਦਾ ਅੰਨ੍ਹਾਂ ਹੈ, ਰਾਜਾ ਬਨਾਕੇ ਸਸਕ ਅਤੇ ਕਪਿੰਜਲ ਦੇ