ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

8

ਇੱਕ ਬਨ ਨੂੰ ਅੱਗ ਲੱਗਣ ਦਾ ਹਾਲ

ਇੱਕ ਰਾਤ ਅਸੀਂ ਗਾਹੜੀ ਨੀਂਦ ਸੁੱਤੇ ਹੋਏ ਸਾਂ ਜੋ ਦਿਨ ਚੜ੍ਹਨ ਥੀਂ ਦੋ ਘੰਟੇ ਪੈਹਲੇ ਘੋੜਿਆਂ ਦੇ ਹਰ- ਨਾਟੇ ਤੇ ਡੰਗਰਾਂ ਦੇ ਹੁੰਕਾਰਿਆਂ ਨਾਲ, ਜੇਹੜੇ ਬਨ ਵਿੱਚ ਚਰਦੇ ਸਨ,ਅਚਾਨਕ ਜਾਗ ਉੱਠੇ। ਮੈਂ ਅਪਨੀ ਬੰਦੂਕ ਫੜਕੇ ਬੂਹੇ ਵੱਲ ਤੁਰਿਆ ਜੋ ਜਾਕੇ ਦੇਖਾਂ ਕੇਹੜੇ ਮ੍ਰਿਗ ਨੇ ਏਹ ਰੌਲਾ ਪਾਇਆ ਹੈ, ਜਾਂ ਸਾਰੇ ਰੁੱਖਾਂ ਤੇ, ਜੇਹੜੇ ਬਨ ਵਿੱਚੋਂ ਦੀ ਨਜ਼ਰੀਂ ਪੈਂਦੇ ਸਨ, ਚਾਨਨ ਦ੍ਰਿਸ਼ਟੀ ਪਿਆ ਤਾਂ ਮੈਂ ਹੱਕਾ ਬੱਕਾ ਰਹਿ ਗਿਆ! ਮੇਰੇ ਘੋੜੇ ਖੌਰੂ ਪਏ ਪਾਂਦੇ ਸਨ ਤੇ ਡੰਗਰ ਢੋਰ ਉਨ੍ਹਾਂ ਵਿੱਚ ਭੈਭੀਤ ਹੋਏ ਨੱਠੇ ਫਿਰਦੇ ਸਨ। ਘਰਦੇ ਪਿਛਵਾੜੇ ਜੋ ਮੈਂ ਗਿਆ ਤਾਂ ਕਾੱਨੇ ਬਲ ਦਿਆਂ ਦੀ ਤਿੜਤਿੜ ਪਈ ਹੋਵੇ, ਤੇ ਦੂਰ ਤੀਕ ਇੱਕ ਲੰਮੀ ਲ਼ੀਕ ਭਾਂਬੜ ਦੀ ਸਾਡੇ ਵੱਲ ਚਲੀ ਆਉਂਦੀ ਦਿੱਸੇ ਮੈਂ ਘਰ ਵੱਲ ਦੌੜਿਆ ਤੇ ਅਪਨੀ ਇਸਤ੍ਰੀ ਨੂੰ ਆਖਿਆ ਜੋ ਝਬਦੇ ਨਾਲ ਅਪਨੇ ਕੱਪੜੇ ਪਾ ਲੈ ਤੇ ਅਪਨੇ ਬਾਲ ਨੂੰ ਭੀ ਪਾ ਦੇ ਅਤੇ ਜੋ ਧਨ ਪਾਸ ਹੈ ਉਹ ਪੱਲੇ ਬੰਨ੍ਹ ਲੈ। ਮੈਂ ਇੰਨੇ ਵਿੱਚ ਸਭਨਾਂ ਥੀਂ ਚੰਗਿਆਂ ਦੋ ਘੋੜਿਆਂ ਉੱਤੇ ਕਾਠੀ ਕੱਸ ਲਈ! ਇਹ ਸਭ ਕੰਮ ਝਬਦੇ ਹੀ ਕਰ ਲਏ ਕਿਉਂਕਿ