ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

109

ਪੰਛੀ ਬੋਲੇ, ਇਹ ਬਾਤ ਕਿਸ ਪ੍ਰਕਾਰ ਹੈ ? ਕਾਗ ਬੋਲਿਆ ਸੁਨੋ ॥

॥ ਕਥਾ ॥

ਪਹਿਲੇ ਮੈਂ ਕਿਸੇ ਬ੍ਰਿਛ ਉੱਪਰ ਰਹਿੰਦਾ ਸਾ, ਉਸ ਬ੍ਰਿਛ ਦੇ ਹੇਠ ਇੱਕ ਕਪਿੰਜਲ ਨਾਮੀ ਚਿੜਾ ਰਹਿੰਦਾ ਸੀ, ਰਾਤ ਦੇ ਵੇਲੇ ਅਸੀਂ ਦੋਵੇਂ ਜਨੇ ਉੱਥੇ ਆਕੇ ਅਨੇਕ ਪ੍ਰਕਾਰ ਦੇ ਸੁੰਦਰ ਬਚਨਾਂ ਕਰਕੇ ਅਤੇ ਦੇਵ ਰਿਖਿ, ਰਾਜਾ ਰਿਖਿ ਅਤੇ ਬ੍ਰਹਮ ਰਿਖਿ ਅਤੇ ਪੁਰਾਣਾ ਦੀਆਂ ਕਥਾ ਨਾਲ ਅਰ ਦੇਖੇ ਹੋਏ ਅਨੇਕ ਪ੍ਰਕਾਰ ਦੇ ਪ੍ਰਸੰਗਾਂ ਦੇ ਕਹਨੇ ਕਰਕੇ ਬੜੇ ਸੁਖ ਨਾਲ ਸਮਾ ਬਿਤਾਉਂਦੇ ਸੀ । ਇੱਕ ਦਿਨ ਪ੍ਰਾਣ ਯਾਤ੍ਰਾ ਦੇ ਲਈ ਕਪਿੰਜਲ ਹੋਰਨਾਂ ਚਿੜਿਆਂ ਦੇ ਨਾਲ ਪੱਕੇ ਖੇਤਾਂ ਵਾਲੇ ਦੇਸ ਨੂੰ ਗਿਆ। ਜਦ ਰਾਤ ਪਈ ਅਰ ਉਹ ਨਾ ਆਯਾ ਤਦ ਮੈਂ ਉਦਾਸ ਹੋਯਾ ਉਸਦੇ ਵਿਜੋਗ ਨਾਲ ਸੋਚਨ ਲੱਗਾ, ਕਿ ਅੱਜ ਕਿਆ ਸਬਬ ਹੈ ਜੋ ਕਪਿੰਜਲ ਨਹੀਂ ਆਇਆ।ਕਿਆ ਕਿਸੇ ਨੇ ਫਾਹੀ ਨਾਲ ਫੜ ਲਿਆ ਅਥਵਾ ਕਿਸੇਨੇ ਮਾਰ ਦਿੱਤਾ ! ਜੇਕਰ ਉਹ ਰਾਜੀ ਹੁੰਦਾ ਤਾਂ ਮੇਰੇ ਬਿਨਾ ਪਲ ਭਰ ਨ ਰਹਿੰਦਾ। ਇਸ ਪ੍ਰਕਾਰ ਸੋਚਦੇ ਨੂੰ ਬਹੁਤ ਦਿਨ