ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

107

ਵਾਲੇ ਦੂਤ ਦਾ ਕੁਝ ਦੋਸ਼ ਨਹੀਂ ਹੁੰਦਾ, ਕਿਉਂ ਜੋ ਰਾਜਿਆਂ ਦੇ ਕੰਮ ਵਕੀਲਾਂ ਬਿਨਾਂ ਨਹੀਂ ਤੁਰਦੇ। ਇਸ ਪਰ ਕਿਹਾ ਭੀ ਹੈ:–

॥ ਦੇਹਰਾ ॥

ਬੰਧੂ ਵਰਗ ਮਰ ਜਾਂਹਿ ਜੇ ਔਰ ਚਲੈ ਬਹੁ ਸ਼ਸਤ੍ਰ ।
ਪਰੁਖ ਬਚਨ ਭਾਖੇ ਜੋਊ ਡੌਨ ਦੂਤ ਹਤ ਅਤ੍ਰ ॥

ਇਸ ਬਚਨ ਨੂੰ ਸੁਣਕੇ ਗਜਰਾਜ ਬੋਲਿਆ, ਹੇ ਭਾਈ ! ਭਗਵਾਨ ਚੰਦ੍ਰਮਾਂ ਦੇ ਸੰਦੇਸੇ ਨੂੰ ਕਹੁ ਜੋ ਮੈਂ ਜਲਦੀ ਕਰਾਂ।ਓਹ ਬੋਲਿਆ ਕਿ ਕਲ ਆਪਨੇ ਯੂਥ ਦੇ ਨਾਲ ਆਉਂਦਿਆਂ ਤੂੰ ਬਹੁਤ ਸਾਰੇ ਸਹੇ ਮਾਰ ਦਿੱਤੇ ਹਨ, ਸੋ ਕਿਆ ਤੂੰ ਨਹੀਂ ਜਾਣਦਾ ਜੋ ਇਹ ਸਹੇ ਮੇਰੇ ਆਸਰੇ ਇੱਥੇ ਰਹਿੰਦੇ ਹਨ ? ਸੋ ਜੇਕਰ ਤੈਨੂੰ ਆਪਣੇ ਪ੍ਰਾਣਾਂ ਦੀ ਲੋੜ ਹੈ ਤਾਂ ਕਿਸੇ ਕੰਮ ਲਈ ਬੀ ਕਦੇ ਇਸ ਤਲਾ ਕੋਲ ਨਾ ਆਵੀਂ। ਇਹ ਸੰਦੇਸ ਭਗਵਾਨ ਚੰਦ੍ਰਮਾਂ ਨੇ ਦਿੱਤਾ ਹੈ। ਗਜਰਾਜ ਬੋਲਿਆ, ਹੇ ਦੂਤ ਭਗਵਾਨ ਚੰਦ੍ਰਮਾਂ ਇਸ ਵੇਲੇ ਕਿੱਥੇ ਹੈ ? ਸਹਿਆ ਬੋਲਿਆ, ਦੇਖ ਜੋ ਤੇਰੇ ਜੂਥ ਦੇ ਮਾਰੇ ਹੋਇ ਸਹਿਆ ਵਿੱਚੋਂ ਜੇਹੜੇ ਬਾਕੀ ਹਨ ਉਨ੍ਹਾਂ ਨੂੰ ਧੀਰਜ ਦੇਨ ਲਈ ਇਸ ਤਲਾ ਬਿਖੇ ਆਯਾ ਹੋਇਆ ਬੈਠਾ ਹੈ, ਅਰ ਮੈਨੂੰ ਤੇਰੇ ਪਾਸ ਭੇਜਿਆ ਹੈ । ਹਾਥੀ