ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

106


॥ ਦੋਹਰਾ ॥

ਲੋਭ ਰਹਿਤ ਸੁੰਦਰ ਚਤੁਰ ਸਬ ਸ਼ਾਸਤ੍ਰਨ ਕੋ ਗ੍ਯਾਤ !
ਮਨ ਕੀ ਜਾਨਣ ਹਾਰ ਜੋ ਰਾਜ ਦੂਤ ਬਿਖ੍ਯਾਤ ॥
ਮਿਥ੍ਯਾਵਾਦਿ ਲੁਬਧ ਸਠ ਜੋ ਨਰ ਦੂਤ ਬਨਾਇ ।
ਤਾਂਕਾ ਕਾਜ ਨਾ ਸਿੱਧ ਹੈ ਰਾਜਨੀਤਿ ਦਰਸਾਇ॥

ਇਸ ਲਈ ਉਸ ਲੰਬਕਰਣ ਨੂੰ ਢੂੰਡੋ ਜੋ ਸਾਡਾ ਛੁਟਕਾਰਾ ਹੋਵੇ, ਤਦ ਸਾਰੇ ਬੋਲੇ ਇਹ ਬਾਤ ਮੁਨਾਸਿਬ ਹੈ, ਇਸ ਤੋਂ ਬਿਨਾਂ ਹੋਰ ਕੋਈ ਉਪਾ ਸਾਡੇ ਜੀਵਨ ਦਾ ਨਹੀਂ,ਇਹ ਬਾਤ ਨਿਸਚੇ ਕਰਕੇ ਲੰਬਕਰਣ ਨਾਮੀ ਦੂਤ ਨੂੰ ਗਜਰਾਜ ਦੇ ਪਾਸ ਭੇਜਿਆ । ਤਦ ਉਸਨੇ ਜਾਕੇ ਹਾਥੀ ਦੇ ਰਸਤੇ ਬਿਖੇ ਬੜੇ ਉੱਚੇ ਟਿੱਬੇ ਤੇ ਬੈਠਕੇ ਉਸ ਹਾਥੀ ਨੂੰ ਕਿਹਾ, ਹੇ ਦੁਸ਼ਟ ! ਕਿਸ ਲਈ ਤੂੰ ਬੇਡਰ ਹੋਕੇ ਇਸ ਤਲਾ ਦੇ ਪਾਸ ਹਰ ਰੋਜ਼ ਆਉਂਨਾ ਹੈਂ ਤੈਨੂੰ ਇੱਥੇ ਆਉਣਾ ਨਹੀਂ ਚਾਹੀਦਾ, ਇਸ ਬਾਤ ਨੂੰ ਸੁਣ, ਬੜਾ ਅਸਚਰਜ ਹੋਕੇ ਹਾਥੀ ਬੋਲਿਆ, ਤੂੰ ਕੌਣ ਹੈਂ ? ਸਹਿਆ ਬੋਲਿਆ, ਮੈਂ ਬਿਜੇ ਦੱਤ ਨਾਮੀ ਸਹਿਆ ਚੰਦ੍ਰ ਮੰਡਲ ਬਿਖੇ ਰਹਿੰਦਾ ਹਾਂ, ਸੋ ਹੁਣ ਚੰਦ੍ਰਮਾਂ ਨੇ ਮੈਨੂੰ ਤੇਰੇ ਪਾਸ ਦੂਤ ਕਰਕੇ ਭੇਜਿਆ ਹੈ ਸੋ ਯਥਾਰਥ ਕਹਿਨ