ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

105

ਇਸ ਬਾਤ ਨੂੰ ਸੁਣਕੇ ਸਾਰੇ ਬੋਲ ਪਏ ਜੇਕਰ ਇਹ ਗੱਲ ਹੈ ਤਾਂ ਹਾਥੀਆਂ ਲਈ ਇਕ ਡਰਾਵਾ ਹੈ, ਜਿਸ ਕਰਕੇ ਓਹ ਫੇਰ ਨਾ ਆਉਨਗੇ, ਪਰ ਉਹ ਡਰਾਵਾ ਚਤੁਰ ਦੂਤ ਦੇ ਅਧੀਨ ਹੈ। ਓਹ ਡਰਾਵਾ ਇਹ ਹੈ ਜੋ ਵਿਜਯਦੱਤ ਨਾਮੀ ਸਾਡਾ ਰਾਜਾ ਚੰਦ੍ਰ ਮੰਡਲ ਵਿਖੇ ਨਿਵਾਸ ਕਰਦਾ ਹੈ, ਇਸ ਲਈ ਕੋਈ ਬਣਾਉਟੀ ਦੂਤ ਗਜਰਾਜ ਦੇ ਪਾਸ ਭੇਜਣਾ ਚਾਹੀਏ । ਓਹ ਜਾਕੇ ਉਸਨੂੰ ਕਹੇ ਜੋ ਭਗਵਾਨ ਚੰਦ੍ਰਮਾਂ ਤੈਨੂੰ ਇਸ ਜਗਾ ਪਰ ਆ ਉਣ ਤੋਂ ਮਨੇ ਕਰਦਾ ਹੈ, ਕਿਉਂ ਜੋ ਓਹ ਕਹਿੰਦਾ ਹੈ ਜੋ ਸਾਡੇ ਆਸੇ ਸਾਰੇ ਸਹੇ ਇਸ ਤਲਾ ਦੇ ਪਾਸ ਰਹਿੰਦੇ ਹਨ, ਸੋ ਤੇਰੇ ਆਉਣ ਕਰਕੇ ਉਨ੍ਹਾਂ ਨੂੰ ਦੁਖ ਹੁੰਦਾ ਹੈ। ਸੋ ਇਸ ਪ੍ਰਕਾਰ ਦੇ ਕੀਤਿਆਂ ਵਿਸ਼੍ਵਾਸ ਵਾਲੇ ਬਚਨ ਸੁਨਕੇ ਓਹ ਹਟ ਜਾਵੇਗਾ । ਇਸ ਬਾਤ ਨੂੰ ਸੁਨਕੇ ਸਾਰੇ ਬੋਲੇ, ਜੇਕਰ ਇਹ ਬਾਤ ਹੈ ਤਾਂ ਲੰਬ ਕਰਨ ਨਾਮ ਸਹਿਆ ਬੜਾ ਚਤੁਰ ਬਣਾਉਟੀ ਬਾਤਾਂ, ਕਰਣ ਵਾਲਾ ਅਤੇ ਦੂਤ ਕਰਮ ਨੂੰ ਜਾਨਣ ਵਾਲਾ ਹੈ, ਸੋ ਉਸਨੂੰ ਗਜਰਾਜ ਦੇ ਪਾਸ ਭੇਜੋ, ਕਿਹਾ ਹੈ:—