ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

7

ਬਚ ਰਹੇਗਾ? ਅਗਵਾਨੀ ਅਪਨੇ ਥਾਂ ਉੱਤੇ ਟਿਕਿਆ ਰਹੇਗਾ? ਕੋਈ ਮਨੁੱਖ ਏਡਾ ਤਸੀਆਤੇ ਉਸ ਸਮੇ ਵਰਗੀ ਬਿਪਦਾ ਸਹਾਰ ਸਕਦਾ ਹੈ? ਇਕ ਪਲ ਵਿੱਚ ਮਗਰੋਂ ਉਸਨੇ ਪਸਾੜ ਦੇ ਦਰੇ ਵਿੱਚ ਜਹਾਜ਼ ਨੂੰ ਜਾ ਵਾੜਿਆ, ਸੱਭੋ ਲੋਕ ਤੇ ਅਗਵਾਨੀ ਆਪ ਵੀ ਬਚ ਗਏ। ਪਰ ਉਸ ਦਾ ਜੁੱਸਾ ਜੋ ਪਹਿਲੇ ਬੜਾ ਤਕੜਾ ਸਾ, ਮੁੜ ਉਸ ਭਿਆ ਨਕ ਰਾਤ ਦੇ ਅਸਰ ਥੋਂ ਰਾਜੀ ਨ ਹੋਯਾ, ਉਸਦੇ ਪੈਰ ਡਾਢੇ ਸੜੇ ਹੋਏ ਸਨ ਤੇ ਜਾਂ ਪੀੜ ਤੋਂ ਲਚਾਰ ਹੋ ਕੇ ਰਿੜ੍ਹਦਾ ਖੁੜ੍ਹਦਾ ਕੰਢੇ ਉੱਤੇ ਆ ਪਹੁੰਚਿਆ ਤੇ ਉਸਦੇ ਵਾਲ, ਟੋਪੀ ਅਤੇ ਉਸਦਾ ਮੋਟਾ ਉੱਪਰਲਾ ਕੋਟ ਰਤਾ ਕੁ ਛੋਹਨ ਨਾਲ ਹੀ ਸੁਵਾਹ ਹੋਕੇ ਡਿੱਗ ਪਏ। ਉਸਦਾ ਤਕੜਾ ਕਮਾਇਆ ਹੋਇਆ ਸਰੀਰ ਲਿੱਸਾ ਤੇ ਬੁੱਢਿਆਂ ਜਿਹਾ, ਉਸ ਦਾ ਚੇਹਰਾ ਕੁਮਲਾ ਗਿਆ ਤੇ ਇਹੋ ਜਾਪਨ ਲੱਗ ਪਿਆ ਮਾਨੋਂ ਦਸ ਵਰਹੇ ਉਸਦੀ ਉਮਰ ਦੇ ਹੋਰ ਬੀਤ ਚੁੱਕੇ ਸਾਨ, ਅਤੇ ਉਸਦੇ ਵਾਲ ਧੌਲੇ ਹੋ ਗਏ, ਪਰ ਉਸਨੇ ਅਪਨਾ ਧਰਮ ਈਸ਼੍ਵਰ ਤੇ ਮਨੁੱਖਾਂ ਦੀ ਨਜ਼ਰ ਵਿੱਚ ਪੱਕੀ ਤਰਹ ਤੇ ਨਿੰਮਰਤਾਈ ਨਾਲ ਨਿਬਾਹਿਆ॥

— - —