ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

101

॥ਦੋਹਰਾ॥

ਵਕ੍ਰਨਾਸ ਟੇਡਾ ਨਯਨ ਕੁਟਿਲ ਭ੍ਯਾਨਕ ਰੂਪ।
ਬਿਨਾਂ ਕ੍ਰੋਧ ਐਸਾ ਬਦਨ ਕ੍ਰੋਧ ਭਏ ਪ੍ਰਤਿਲੂਪ॥
ਹ੍ਵੈ ਸੁਭਾਵ ਕਾ ਕੁਟਿਲ ਜੋ ਅੰਪ੍ਰਯਵਾਦੀ ਮੂੜ।
ਐਸਾ ਉੱਲੂ ਨ੍ਰਿਪਤਿ ਕਰ ਹਮ ਕੋ ਸੁਖ ਯਹਿ ਕੂੜ॥

ਇਕ ਤਾਂ ਇਹ ਬਾਤ ਹੋਈ, ਦੂਸਰੇ ਗਰੁੜਦੇ ਰਾਜੇ ਹੁੰਦਿਆਂ ਇਹ ਦਿਨ ਦਾ ਅੰਨ੍ਹਾਂ ਕਿਸ ਲਈ ਰਾਜਾ ਕੀਤਾ ਜਾਂਦਾ ਹੈ । ਹੋਰ ਜੇਕਰ ਇਹ ਗੁਨਵਾਨ ਹੁੰਦਾ ਤਦ ਬੀ ਇਕ ਰਾਜਾ ਦੇ ਹੁੰਦਿਆਂ ਦੂਸਰਾ ਰਾਜਾ ਬਨਨਾ ਬੀ ਹੱਛਾ ਨਹੀਂ । ਕਿਹਾ ਹੈ:—

॥ਦੋਹਰਾ॥

ਤੇਜਸ੍ਵੀ ਏਕੋ ਨਿਪ੍ਰਤਿ ਲੋਗਨ ਕੋ ਸੁਖ ਦੇਤ।
ਪ੍ਰਲੇ ਕਾਲ ਮੋਂ ਭਾਨੁ ਸਮ ਬਹੁ ਨ੍ਰਿਪ ਦੁਖ ਕੇ ਹੇਤ ॥

ਹੋਰ ਦੇਖੋ ਜੋ ਉਸ ਗਰੁੜ ਦੇ ਨਾਮ ਕਰਕੇ ਅਸੀ ਸਤ੍ਰੂਆਂ ਤੋਂ ਬੇਖ਼ੌਫ਼ ਰਹਿੰਦੇ ਹਾਂ।ਕਿਹਾ ਹੈ:—

॥ ਦੋਹਰਾ ॥

ਸ੍ਵਾਮਿ ਸਬਦ ਮੇਂ ਲੇਤ ਹੀ ਬਡੇ ਪੁਰਖ ਕਾ ਨਾਮ।
ਦੁਸ਼ਟਨ ਮੇਂ ਕਲਿਆਨ ਹ੍ਵੈ ਤਤ ਛਿਨ ਹੀ ਅਭਿਰਾਮ॥
ਬਡੇ ਪੁਰਖ ਕਾ ਨਾਮ ਲੇ ਸਿੱਧ ਹੋਤ ਸਭ ਕਾਜ।