੨੨
ਪੰਜਾਬੀ ਭਾਸ਼ਾ ਦਾ ਵਿਆਕਰਣ
२२ ਪੰਜਾਬੀ ਭਾਸ਼ਾ ਦਾ ਵਿਆਕਰਣ ਸ਼ਾਰਦਾ ਦੇ ਅਖਰਾਂ ਨਾਲ ਗੁਰਮੁਖੀ ਦੇ ਅੱਖਰ ਬਹੁਤ ਘਟ ਮੇਲ ਖਾਂਦੇ ਹਨ, ਇਸ ਕਰਕੇ ਇਹ ਮਤ ਵੀ ਨਹੀਂ ਮੰਨਿਆ ਜਾ ਸਕਦਾ। ਇਸ ਬਾਰੇ ਜੀ. ਬੀ. ਸਿੰਘ ਦਾ ਮਤ ਠੀਕ ਪਰਤੀਤ ਹੁੰਦਾ ਹੈ। ਆਪ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ਼' ਵਿੱਚ ਲਿਖਦੇ ਹਨ ਕਿ “ਪੰਜਾਬੀ ਵਰਣਮਾਲਾ ਬ੍ਰਾਹਮੀ ਲਿਪੀ ਤੋਂ ਉਸੇ ਤਰ੍ਹਾਂ ਪੰਜਾਬ ਦੇ ਮੈਦਾਨਾਂ ਵਿੱਚ ਪੈਦਾ (= ਵਿਕਸਿਤ) ਹੋਈ, ਜਿਸ ਤਰ੍ਹਾਂ ਨਾਗਰੀ ਅਤੇ ਹਿੰਦ ਦੀਆਂ ਹੋਰ ਵਰਨ-ਮਾਲਾਂ ਹੋਰਨਾਂ ਪ੍ਰਾਂਤਾਂ ਵਿੱਚ ਬਣੀਆਂ ।” (ਕ) ਇਨ੍ਹਾਂ ਦੇ ਅਨੁਸਾਰ ‘ਗੁਰਮੁਖੀ ਦਾ ਪੁਰਾਣੀ ‘ਨਾਗਰ' ਅਤੇ ਸਿੱਧ ਮਾਤ੍ਰਿਕਾ ਲਿਪੀਆਂ ਨਾਲ ਕੁਝ ਗੂਹੜਾ ਸੰਬੰਧ ਹੈ । ਭਾਟੀ ਦੇਸ ਦੇ ਪੁਰਾਣੇ ਅਖਰਾਂ ਨਾਲ ..........ਗੁਰਮੁਖੀ ਇਤਨੀ ਮਿਲਦੀ ਹੈ ਕਿ ਇਨ੍ਹਾਂ ਨੂੰ ਇੱਕੋ ਲਿਪੀ ਕਹਿਣਾ ਪੈਂਦਾ ਹੈ। (ਖ) ਗੁਰਮੁਖੀ ਲਿਪੀ ਖੱਬਿਓਂ ਸੱਜੇ ਹਥ ਲਿਖੀ ਜਾਂਦੀ ਹੈ । ਇਸ ਵਿੱਚ ਆਮ ਕਰਕੇ ਵਰਣ ਓਸ ਕ੍ਰਮ ਵਿੱਚ ਲਿਖੇ ਜਾਂਦੇ ਹਨ, ਜਿਸ ਵਿੱਚ ਉਨ੍ਹਾਂ ਦਾ ਉੱਚਾਰਣ ਹੁੰਦਾ ਹੈ । ੪੧. ਵਰਣ-ਮਾਲਾ ਹਰ ਇਕ ਲਿਪੀ ਕੁਝ ਮੂਲ ਵਰਣਾਂ ਦੀ ਬਣੀ ਹੁੰਦੀ ਹੈ । ਇਨ੍ਹਾਂ ਮੂਲ ਵਰਣਾਂ ਨੂੰ ਵਰਣ-ਮਾਲਾ ਆਖਦੇ ਹਨ । ਗੁਰਮੁਖੀ ਦੀ ਵਰਣ-ਮਾਲਾ ਇਹ ਹੈ ੳ ਅ ੲ.......... } ਸ ਹ................ ਸੂਰ ਵਰਣਾਂ ਦੇ ਅਧਾਰ ਹਨ। ...ਊਸ਼ਮ ਵਰਣ ਕ ਖ ਗ ਘ ਙ.... ........ਕਵਰਗ --- ਚ ਛ ਜ ਝ ਞ.............ਵਰਗ ਟ ਠ ਡ ਢ ਣ..............ਟਵਰਗ ਤ ਥ ਦ ਧ ਨ..............ਤਵਰਗ ਪ ਫ ਬ ਭ ਮ.............ਪਵਰਗ ਯ ਰ ਲ ਵ .............ਅਰਧ ਸੂਰ ਜਾਂ ਅੰਤਸਬ ਉਤਖਿਪਤ ਵਿਅੰਜਨ ਇਹ ਵਰਣ ਗਿਣਤੀ ਵਿੱਚ ਪੈਂਤੀ ਹਨ, ਇਸ ਕਰਕੇ ਇਸ ਵਰਣ-ਮਾਲਾ ਨੂੰ ਪੈਂਤੀ ਵੀ ਆਖਦੇ ਹਨ। ਇਨ੍ਹਾਂ ਵਿੱਚੋਂ ‘ਉ ਅਤੇ ‘ੲ ਆਪ ਵਰਤੋਂ ਵਿੱਚ ਨਹੀਂ ਆਉਂਦੇ, ਹਾਂ ਲਗਾਂ ਨਾਲ ਮਿਲ ਕੇ ਜਾਂ ਕੁਝ ਬਦਲ ਕੇ ਹੋਰਨਾਂ ਸੂਰਾਂ ਦੀ ਥਾਂ ਵਰਤੇ ਜਾਂਦੇ ਹਨ। (ਕ) ਦੇਹ ‘ਪ੍ਰਸਤਾਵਨਾ ੧੦ ੩, ੪ । (ਖ) ਦੇ੦ ੧੦ ੯੧।