ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੦

ਪੰਜਾਬੀ ਭਾਸ਼ਾ ਦਾ ਵਿਆਕਰਣ


२० ਪੰਜਾਬੀ ਭਾਸ਼ਾ ਦਾ ਵਿਆਕਰਣ ਵਿਆਕਰਣ ਅਤੇ ਉਸ ਦੇ ਭਾਗ ੩੨. ਜਿਹੜੀ ਵਿਦਿਆ ਕਿਸੇ ਭਾਸ਼ਾ ਦਾ ਠੀਕ ਸਰੂਪ ਦੱਸ ਕੇ ਉਸ ਦੇ ਠੀਕ ਬੋਲਣ, ਲਿਖਣ, ਅਤੇ ਪੜ੍ਹਨ ਦਾ ਢੰਗ ਸਿਖਾਂਦੀ ਹੈ, ਉਸ ਨੂੰ ਵਿਆਕਰਣ ਆਖਦੇ ਹਨ। ਗੱਲਾਂ ਕਹੀਆਂ ਜਾਂਦੀਆਂ ਹਨ ਜਾਂ ਸੁਣੀਆਂ ਜਾਂਦੀਆਂ ਹਨ—ਇਹ ਬੋਲੀ ਜਾਣ ਵਾਲੀ ਭਾਸ਼ਾ ਹੀ ਅਸਲ ਅਤੇ ਮੁਢਲੀ ਭਾਸ਼ਾ ਹੈ। ਲਿਖੀ ਹੋਈ ਭਾਸ਼ਾ ਬੋਲੀ ਹੋਈ ਭਾਸ਼ਾ ਦੇ ਥਾਂ ਵਰਤੀ ਜਾਂਦੀ ਹੈ । ੩੩. ਜਿਹੜੀ ਵਿਦਿਆ ਅਸਾਂ ਨੂੰ ਪੰਜਾਬੀ ਦੇ ਠੀਕ ਬੋਲਣ, ਲਿਖਣ ਅਤੇ ਪੜ੍ਹਨ ਦੀ ਜਾਚ ਸਿਖਾਂਦੀ ਹੈ, ਉਸ ਨੂੰ ਪੰਜਾਬੀ ਵਿਆਕਰਣ ਕਹਿੰਦੇ ਹਨ । ਇਸ ਵਿਆਕਰਣ ਦਾ ਵਿਸ਼ਾ ਸਾਹਿੱਤਕ ਪੰਜਾਬੀ ਹੈ, ਇਸ ਦਾ ਅਧਾਰ ਮਾਝੇ ਦੀ ਬੋਲੀ ਹੈ, ਕਿਉਂਕਿ ਇਹੋ ਪੰਜਾਬੀ ਦਾ ਠੇਠ ਰੂਪ ਮੰਨੀ ਗਈ ਹੈ । ੩੪. ਅਸਾਡੀ ਗੱਲ-ਬਾਤ ਵਾਕਾਂ ਦੀ ਬਣੀ ਹੁੰਦੀ ਹੈ, ਵਾਕ ਸ਼ਬਦਾਂ ਦੇ ਨਾਲ ਬਣਦੇ ਹਨ ਅਤੇ ਸ਼ਬਦ ਮੂਲ ਧੁਨੀਆਂ ਦੇ ਬਣੇ ਹੁੰਦੇ ਹਨ । ਇਨ੍ਹਾਂ ਮੂਲ- ਧੁਨੀਆਂ ਨੂੰ ਵਰਣ ਆਖਦੇ ਹਨ। ਵਰਨ, ਸ਼ਬਦ ਅਤੇ ਵਾਕ ਦੇ ਅਧਾਰ ਉੱਪਰ ਵਿਆਕਰਣ ਦੇ ਤਿੰਨ ਭਾਗ ਮੰਨੇ ਗਏ ਹਨ— ੧. ਵਰਣ-ਬੋਧ, ੨. ਸ਼ਬਦ-ਬੋਧ ਅਤੇ ੩, ਵਾਕ-ਬੋਧ। ੩੫. ਵਿਆਕਰਣ ਦੇ ਉਸ ਭਾਗ ਨੂੰ, ਜਿਸ ਵਿਚ ਵਰਣਾਂ ਦੇ ਰੂਪ, ਭੇਦ, ਉਚਾਰਣ ਦੇ ਟਿਕਾਣੇ ਅਤੇ ਉਨ੍ਹਾਂ ਵਰਣਾਂ ਨੂੰ ਜੋੜ ਕੇ ਸ਼ਬਦ ਬਣਾਉਣ ਦੇ ਨਿਯਮ ਦੱਸੇ ਜਾਂਦੇ ਹਨ, ਵਰਣ-ਬੋਧ ਆਖਦੇ ਹਨ। ੩੬, ਸ਼ਬਦ-ਬੋਧ ਵਿਆਕਰਣ ਦਾ ਉਹ ਭਾਗ ਹੈ, ਜਿਸ ਵਿੱਚ ਸ਼ਬਦਾਂ ਦੀ ਵੰਡ, ਰਚਨਾ ਅਤੇ ਉਨ੍ਹਾਂ ਦੇ ਰੂਪ ਦੱਸੇ ਜਾਂਦੇ ਹਨ । ੩੭. ਵਾਕ-ਬੋਧ ਵਿਆਕਰਣ ਦਾ ਉਹ ਭਾਗ ਹੈ, ਜਿਸ ਵਿਚ ਵਾਕ ਦਾ, ਉਸ ਦੇ ਅੰਗਾਂ ਦਾ, ਵਾਕ ਦੇ ਪਦਾਂ ਦੇ ਕ੍ਰਮ ਦਾ ਅਤੇ ਉਨ੍ਹਾਂ ਦੇ ਸੰਬੰਧ ਦਾ ਵਰਣਨ ਹੁੰਦਾ ਹੈ।