ਜਾਗਰਿਤ ਦਾ ਸਮਾ
੫੩
ਸਚਿਤਰ ਦੀ ਕੀਮਤ ਦੋ ਰੁਪਏ ਸਾਲਾਨਾ ਤੇ ਚਿਤਰਾਂ ਤੋਂ ਬਿਨਾ ਕੀਮਤ ਤੇਰਾਂ ਆਨੇ ਸੀ। ਭਾਈ ਬੁੱਧ ਸਿੰਘ ਦੇ ਗੁਰਮਤ ਪ੍ਰੈਸ ਵਿਚ ਛਪਦਾ ਸੀ।
ਇਹ ਅਖ਼ਬਾਰ ਲਗ ਭਗ ਦੋ ਸਾਲ ਛਪਦਾ ਰਿਹਾ
ਖਾਲਸਾ ਯੰਗ ਮੈਨਜ਼ ਮੈਗਜ਼ੀਨ-
ਇਹ ਪੱਤਰ ਸਰਦਾਰ ਅਰਜਨ ਸਿੰਘ, ਬੀ. ਏ. ਦੀ ਐਡੀਟਰੀ ਵਿਚ ਖਾਲਸਾ ਯੰਗ ਮੈਨਜ਼ ਐਸੋਸੀਏਸ਼ਨ ਅੰਮ੍ਰਿਤਸਰ ਤੋਂ ੧੩ ਅਪਰੈਲ ਸੰਨ ੧੯੦੫ ਨੂੰ ਤ੍ਰਿਮਾਸਕ ਰਸਾਲੇ ਦੀ ਸ਼ਕਲ ਵਿਚ ਛਪਣੀ ਸ਼ੁਰੂ ਹੋਈ। ਫੇਰ ਇਸ ਨੂੰ ਮਾਹਵਾਰੀ ਕਰ ਦਿੱਤਾ ਗਿਆ। ਇਸ ਦਾ ਆਦਰਸ਼ ਸਿਖ-ਇਤਿਹਾਸ ਤੇ ਗੁਰਬਾਣੀ ਦਾ ਪਰਚਾਰ ਕਰਨਾ ਸੀ।
ਇਸ ਦਾ ਸਾਲਾਨਾ ਚੰਦਾ ਢਾਈ ਰੁਪਏ ਦੇਸ ਤੇ ਤਿੰਨ ਰੁਪਏ ਪਰਦੇਸ ਸੀ।
ਪੰਜਾਬੀ-
੧ ਜੁਲਾਈ ਸੰਨ ੧੯੦੫ ਤੋਂ ਆਰੰਭ ਹੋ ਕੇ ੧੯੦੯ ਤਕ ਚਲਦਾ ਰਿਹਾ। ਪਹਿਲਾਂ ਇਹ ਪੱਤਰ ਭਾਈ ਵਜ਼ੀਰ ਸਿੰਘ ਦੇ ਵਜ਼ੀਰ ਹਿੰਦ ਪ੍ਰੈਸ ਵਿਚੋਂ ਤੇ ਫੇਰ ਕੁਮਰਸ਼ਲ ਪ੍ਰੈਸ, ਅੰਮ੍ਰਿਤਸਰ ਵਿਚੋਂ ਛਪਦਾ ਰਿਹਾ।
ਸੇਵਕ ਸਿੰਘ ਪਤ੍ਰਿਕਾ-
ਅਕਤੂਬਰ ਸੰਨ ੧੯੦੫ ਵਿਚ ਸਰਦਾਰ ਮਹਾਂ ਸਿੰਘ ਦੀ ਐਡੀਟਰੀ ਵਿਚ ਡੱਬੀ ਬਾਜ਼ਾਰ, ਲਾਹੌਰ ਤੋਂ ਛਪਣਾ ਸ਼ੁਰੂ ਹੋਇਆ । ਇਸ ਦਾ ਨਿਸ਼ਾਨਾ ਸਿਖਾ ਧਰਮ ਦਾ ਪਰਚਾਰ ਕਰਨਾ ਸੀ।
ਦੁਖ ਨਿਵਾਰਨ-
ਭਾਈ ਸਾਹਿਬ ਮੋਹਨ ਸਿੰਘ ਵੈਦ ਨੇ ੧੯੦੬ ਵਿਚ ਸ਼ੁਰੂ ਕੀਤਾ। ਤਿੰਨ ਅਕਤੂਬਰ ਸੰਨ ੧੯੩੬ ਨੂੰ ਭਾਈ ਸਾਹਿਬ ਦਾ ਦੇਹਾਂਤ ਹੋਣ ਤੇ ਉਸ ਤੋਂ ਅਗਲੇ ਸਾਲ ਇਹ ਰਸਾਲਾ ਫੇਰ ਨਵੇਂ ਸਿਰੇ ਜਾਰੀ ਹੋਇਆ। ਵੈਦ ਮੋਹਨ ਸਿੰਘ ਦੇ