ਪੰਨਾ:ਪੰਜਾਬੀ ਪੱਤਰ ਕਲਾ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪

ਪੰਜਾਬੀ ਪੱਤਰ ਕਲਾ

ਇਸ ਦਾ ਸਾਲਾਨਾ ਚੰਦਾ ਦਸ ਰੁਪਏ ਸੀ। ਇਸ ਦੇ ਮਾਲਕ ਸਰਦਾਰ ਸੁੰਦਰ ਸਿੰਘ ਰਈਸ ਵਡਾਲਾ ਜੋਹਲ, ਜ਼ਿਲਾ ਅੰਮ੍ਰਿਤਸਰ ਸਨ।

ਤਿੰਨ-ਰੋਜ਼ਾ

ਸੱਚਾ ਢੰਡੋਰਾ ਨੂੰ-

੩੧ ਅਗਸਤ, ਸੰਨ ੧੯੦੯ ਨੂੰ ਲਾਇਲਪੁਰ ਤੋਂ ਅਰੰਭ ਹੋਇਆ। ਇਹ ਪੱਤਰ ਹਫਤੇ ਵਿਚ ਦੋ ਵਾਰ ਛਪਦਾ ਸੀ। ਥੋੜਾ ਸਮਾ ਹੀ ਚਲਿਆ। ਇਸ ਦੇ ਐਡੀਟਰ ਮਾਸਟਰ ਤਾਰਾ ਸਿੰਘ ਸਨ।

ਅਠ-ਰੇਜ਼ਾਂ

ਅੰਮ੍ਰਿਤਸਰ ਪਤ੍ਰਿਕਾ-

ਇਸ ਪਤਰਕਾ ਦਾ ਪਹਿਲਾ ਪਰਚਾ ਹਕੀਮ ਨਰੈਣ ਦਾਸ ਨੇ ਅਪਰੈਲ ਸੰਨ ੧੯੦੫ ਵਿਚ ਅੰਮ੍ਰਿਤਸਰ ਤੋਂ ਕੱਢਿਆ। ਇਹ ਪੱਤਰ ਹਰੇਕ ਅੰਗਰੇਜ਼ੀ ਮਹੀਨੇ ਦੀ ੪,੧੨,੨੦, ਤੇ ੨੮ ਤਾਰੀਖ਼ ਨੂੰ ਅਰੋੜਬੰਸ ਪੈੈ੍ਸ ਵਿਚੋਂ ਛਪ ਕੇ ਪਰਕਾਸ਼ਤ ਹੁੰਦੀ ਸੀ। ਮੁਖ ਮੰਤਵ ਇਸ ਦਾ ਜਨਤਾ ਦਾ ਸੁਧਾਰ ਕਰਨਾ ਸੀ। ਥੋੜਾ ਚਿਰ ਚਲ ਕੇ ਹੀ ਇਹ ਪਤਰਕਾ ਬੰਦ ਹੋ ਗਈ।

ਅਰੋੜ ਬੰਸ ਗਜ਼ਟ-

ਸੰਨ ੧੯੦੫ ਵਿਚ ਅਰੋੜ ਬੰਸ ਅੰਮ੍ਰਿਤਸਰ ਵਿਚੋਂ ਅੱਠ ਰੋਜ਼ਾ ਛਪਣਾ ਸ਼ੁਰੂ ਹੋਇਆ। ਐਡੀਟਰ ਹਕੀਮ ਨਰੈਣ ਦਾਸ ਸਨ। ਥੋੜਾ ਚਿਰ ਹੀ ਚਲਿਆ।

ਆਹਲੂਵਾਲ ਆ ਗਜ਼ਟ

ਅਰੋੜ ਬੰਸ ਗਜ਼ਟ ਦੇ ਨਾਲ ਹੀ ਆਹਲੂਵਾਲੀਆ ਗਜ਼ਟ ਅੰਮ੍ਰਿਤਸਰ ਤੋਂ ਨਿਕਲਿਆ। ਇਹ ਵੀ ਅਰੋੜ ਬੰਸ ਪ੍ਰੈਸ ਵਿਚੋਂ ਪੱਥਰ ਦੇ ਛਾਪੇ ਉਤੇ ਛਪਦਾ ਸੀ।