ਪੰਨਾ:ਪੰਜਾਬੀ ਪੱਤਰ ਕਲਾ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਢਲਾ ਜੁਗ

੩੯

ਭਰਤ ਸੁਧਾਰ-

ਜਨਵਰੀ ਸੰਨ ੧੮੯੩ ਵਿੱਚ ਲਾਲਾ ਸਾਲਗ ਰਾਮ ਦੀ ਐਡੀਟਰੀ ਹੇਠ ਅਰੋੜ ਬੰਸ ਪ੍ਰੈਸ, ਲਾਹੌਰ ਤੋਂ ਜਾਰੀ ਹੋਇਆ| ਸਾਲਾਨਾ ਚੰਦਾ ਇਕ ਰੁਪਿਆ ਸੀ। ਕੌਮੀ ਸੁਧਾਰ ਤੋਂ ਬਿਨਾ ਇਸ ਵਿਚ ਪੰਜਾਬੀ ਬੋਲੀ ਦੇ ਵਾਧੇ ਉਪਰ ਵੀ ਕਾਫੀ ਜ਼ੋਰ ਦਿਤਾ ਜਾਂਦਾ ਸੀ।

ਖ਼ਾਲਸਾ ਧਰਮ ਪ੍ਰਚਾਰਕ-

ਭਾਈ ਲਾਹੌਰਾ ਸਿੰਘ ਦੀ ਐਡੀਟਰੀ ਹੇਠ ੧੭ ਮਈ ਸੰਨ ੧੮੯੩ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ। ਪੱਥਰ ਦੇ ਛਾਪੇ ਉਤੇ ਵਜ਼ੀਰ ਹਿੰਦ ਪ੍ਰੈਸ, ਅੰਮ੍ਰਿਤਸਰ ਵਿਚ ਛਪ ਕੇ ਪ੍ਰਕਾਸ਼ਤ ਹੁੰਦਾ ਸੀ। ਚੰਦਾ ਇਕ ਰੁਪਿਆ ਸਾਲਾਨਾ ਸੀ। ਦੇਸ ਪਰਦੇਸ ਦੀਆਂ ਸੰਖੇਪ ਖਬਰਾਂ ਵੀ ਇਸ ਵਿਚ ਛਪਦੀਆਂ ਸਨ। ਲੇਖ ਬਹੁਤੇ ਧਾਰਮਕ ਵਿਸ਼ਿਆਂ ਉਪਰ ਹੀ ਹੁੰਦੇ ਸਨ। ਇਹ ਰਸਾਲਾ ਸਿੰਘ ਸਭਾ, ਅੰਮ੍ਰਿਤਸਰ ਦਾ ਹਿਮੈਤੀ ਸੀ ਤੇ ਇਸ ਦੇ ਸੰਪਾਦਕ ਭਾਈ ਲਾਹੌਰਾ ਸਿੰਘ ਇਸ ਸਭਾ ਦੇ ਮੈਂਬਰ ਸਨ।


ਖ਼ਾਲਸਾ ਧਰਮ ਪ੍ਰਚਾਰਕ ਸ਼ੁੱਧੀ ਪੱਤਰ-

੧੩ ਅਪਰੈਲ ਸੰਨ ੧੮੯੮ ਨੂੰ ਲਾਹੌਰ ਤੋਂ ਨਿਕਲਿਆ। ਇਸ ਦੇ ਐਡੀਟਰ ਡਾਕਟਰ ਜੈ ਸਿੰਘ ਸਨ। ਸਰਦਾਰ ਉਤਮ ਸਿੰਘ ਨਿਹਕਲੰਕ ਵੀ ਕੁਝ ਚਿਰ ਲਈ ਇਸ ਵਿਚ ਕੰਮ ਕਰਦੇ ਰਹੇ। ਇਸ ਦਾ ਨਿਸ਼ਾਨਾ ਸਿਖਾਂ ਵਿਚੋਂ ਜ਼ਾਤ ਪਾਤ ਦਾ ਭੇਦ ਮਿਟਾਉਣਾ ਤੇ ਪੰਜਾਬ ਵਿਚ ਸ਼ੁਧੀ ਦਾ ਪਰਚਾਰ ਕਰਨਾ ਸੀ। ਇਹ ਪੱਤਰ ਅਰੋੜ ਬੰਸ ਪੈਸ ਵਿਚ ਛਪਦਾ ਸੀ। ਸਾਲਾਨਾ ਚੰਦਾ ਛੇ ਆਨੇ ਸੀ। ਮਸਾਂ ਦੋ ਕੁ ਸਾਲ ਹੀ ਚੱਲਿਆ|

ਅਮਰ ਪਕਾ ਅਰਥਾਤ ਅਮਰ ਕੁੰਡ-

ਸੰਨ ੧੮੯੭ ਵਿਚ ਭਾਈ ਨੱਥਾ ਸਿੰਘ ਦੀ ਐਡੀਟਰੀ ਥੱਲੇ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ। ਥੋੜਾ ਸਮਾਂ ਚੱਲ ਕੇ ਹੀ ਬੰਦ ਹੋ ਗਿਆ।