ਪੰਨਾ:ਪੰਜਾਬੀ ਪੱਤਰ ਕਲਾ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੱਢਲਾ ਜੁਗ

੩੭


ਮਾਸਕ ਪੱਤਰ


ਵਿਦਿਆਰਕ ਪੰਜਾਬ- ਇਹ ਪੱਤਰ "ਗੁਰਮੁਖੀ ਅਖ਼ਬਾਰ" ਤੋਂ ਅਗਲੇ ਸਾਲ ਸੰਨ ੧੮੮੧ ਵਿਚ ਸਿੰਘ ਸਭਾ, ਲਾਹੌਰ ਵਲੋਂ ਆਰੰਭ ਹੋਇਆ। ਵਿਦਿਆਰਕ ਅਰਥਾਤ-ਵਿਦਿਆ ਦੇ ਅਰਕ (ਸੂਰਜ) ਨਾਮੀ ਇਸ ਰਸਾਲੇ ਦਾ ਮੰਤਵ ਵਿਦਿਆ ਪਰਚਾਰ ਕਰਨਾ ਸੀ। ਇਸ ਦੇ ਐਡੀਟਰ ਸਿੰਘ ਸਭਾ ਲਹਿਰ ਦੇ ਮੋਢੀ ਭਾਈ ਗੁਰਮੁਖ ਸਿੰਘ ਸਨ। ਇਹ ਪੱਤਰ ਥੋੜਾ ਹੀ ਚਿਰ ਚੱਲਿਆ।

ਸੁਧਾਰਾਰਕ- ਭਾਈ ਗੁਰਮੁਖ ਸਿੰਘ ਦਾ ਇਹ ਤੀਜਾ ਪੁੱਤਰ ਸੀ ਜੋ ਸੰਨ ੧੮੮੬ ਵਿਚ ਲਾਹੌਰ ਤੋਂ ਨਿਕਲਿਆ। ਇਸ ਵਿਚ ਸਿਖ ਧਰਮ, ਫ਼ਿਲਾਸਫ਼ੀ ਤੇ ਸਾਹਿੱਤ ਬਾਰੇ ਬੜੇ ਸੋਹਣੇ ਲੇਖ ਛਪਦੇ ਸਨ। ਸਿੰਘ ਸਭਾ ਲਹਿਰ ਦੇ ਅੰਮ੍ਰਿਤਸਰੀ ਧੜੇ ਨੂੰ ਇਸ ਪੱਤਰ ਦੀ ਖਰੀ ਖਰੀ ਆਲੋਚਨਾ ਚੰਗੀ ਨਾ ਲੱਗੀ ਨਾਲੇ ਭਾਈ ਗੁਰਮੁਖ ਸਿੰਘ ਅਗਾਂਹ ਵਧੂ ਸੁਧਾਰਕ ਖ਼ਿਆਲਾਂ ਦੇ ਵਿਦਵਾਨ ਸਨ । ਪਿਛਾਂਹ ਖਿੱਚੂ ਲੋਕਾਂ ਲਈ ਉਨ੍ਹਾਂ ਦੇ ਕਦਮ ਨਾਲ ਕਦਮ ਮੇਲ ਕੇ ਚੱਲਣਾ ਅਸੰਭਵ ਸੀ । ਅਖੀਰ ਭਾਈ ਸਾਹਿਬ ਨੂੰ ਅਕਾਲ ਤਖ਼ਤ ਤੋਂ ਖਾਰਜ ਕੀਤਾ ਗਿਆ ਤੇ ਇਸ ਰੌਲੇ ਰੱਪੇ ਵਿਚ ਹੀ ਇਹ ਪੱਤਰ ਸੰਨ ੧੮੮੮ ਵਿਚ ਬੰਦ ਹੋ ਗਿਆ|

"ਸੁਧਾਰਕ" ਲਿਥੋ ਪ੍ਰੈਸ ਵਿਚ ਛਪਦਾ ਸੀ ਤੇ ਇਸ ਵਿਚ ਦੇਵਤਾਵਾਦ ਦਾ ਮਖੌਲ ਉਡਾਉਣ ਲਈ ਕੁਝ ਕੁ ਦੇਵਤਿਆਂ ਦੇ ਕਾਰਟੂਨ (ਬਿਲਾਸੀ ਚਿੱਤਰ) ਵੀ ਹੁੰਦੇ ਸਨ।

ਸੁਧਾਰ ਪਤ੍ਰੀਕ- ਅਪ੍ਰੈਲ ਸੰਨ ੧੮੯੧ ਈ. ਵਿਚ ਹੈਦਰਾਬਾਦ (ਸਿੰਧ) ਤੋਂ ਨਿਕਲੀ। ਮਿਸਤਰੀ ਗਿੱਦੂ ਮੱਲ ਅਤੇ ਸੰਤ ਦਾਸ ਇਸ ਦੇ ਐਡੀਟਰ ਸਨ। ਪਹਿਲਾਂ