ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)

ਪੱਟ ਵਾਙੂ ਹੁੰਦੀ ਹੈ, ਅਰ ਵਡਮੁਲੀ ਵਸਤ ਹੈ, ਪਹਲੇ ਇਸਨੂੰ ਨਿਰੇ ਪਾਤਸ਼ਾਹ ਹੀ ਪਹਿਨਦੇ ਸਨ॥

ਊਦ ਬਿਲਾਈ ਪਾਣੀ ਵਿਚ ਰੰਹਦੀ ਹੈ, ਅਰ ਹਿੰਦੁਸਤਾਨ ਦੀਆਂ ਬਾਹਲੀਆਂ ਨਦੀਆਂ ਤੇ ਝੀਲਾਂ ਵਿਚ ਲਝਦੀ ਹੈ, ਨੱਕ ਥੋਂ ਲੈਕੇ ਪੁਛ ਦੀ ਜੜ੍ਹ ਤੀਕ ਦੋ ਫੁੱਟ ਥੋਂ ਕੁਝ ਵਧੀਕ ਲੰਮੀ ਹੁੰਦੀ ਹੈ, ਪਰ ਪੂਛ ਕੋਈ ੧੭ ਇੰਚ ਲੰਮੀ, ਇਸ ਦਾ ਸਰੀਰ ਬੀ ਚੌੜਾ ਹੁੰਦਾ ਹੈ, ਅਰ ਪੂਛ ਬੀ, ਟੰਗਾਂ ਨਿਕੀਆਂ ੨ ਤੇ ਪਤਲੀਆਂ ਹੁੰਦੀਆਂ ਹਨ, ਤਰਨ ਵੇਲੇ ਹਰ ਪਾਸੇ ਮੁੜ ਸਕਦੀਆਂ ਹਨ, ਪੈਰ ਚੌੜੇ, ਤੇ ਉਂਗਲਾਂ ਵਿਚ ਝਿੱਲੀ ਹੁੰਦੀ ਹੈ, ਗੱਲ ਕੀ ਜਿਸ ਪ੍ਰਕਾਰ ਦਾ ਜੀਵਨ ਇਸ ਨੇ ਬਤੀਤ ਕਰਨਾ ਹੈ, ਉਸ ਤਰ੍ਹਾਂ ਦੇ ਪਦਾਰਥ ਈਸ਼ਵਰ ਨੇ ਬਖ਼ਸ਼ ਦਿੱਤੇ ਹਨ॥

ਇਹ ਵਡੀ ਚਤਰਾਈ ਨਾਲ ਤਰਦੀ ਤੇ ਚੁਭੀ ਮਾਰਦੀ ਹੈ, ਮੱਛੀਆਂ ਖਾਂਦੀ ਹੈ, ਇਸ ਲਈ ਦੰਦ ਤਿੱਖੇ ਤੇ ਦਾੜ੍ਹਾਂ ਨੋਕ ਦਾਰ ਹੁੰਦੀਆਂ ਹਨ, ਕਿ ਨਿਕੀਆਂ ੨ ਤਿਲਕਣੀਆਂ ਮਛੀਆਂ ਮੂੰਹ ਵਿਚੋਂ ਨਿਕਲ ਨਾ ਜਾਣ, ਬੰਗਾਲ ਵਿੱਚ ਕਿਧਰੇ ੨ ਇਸ ਨੂੰ ਮਛੀਆਂ ਪਕੜਨ ਲਈ ਸਿਖਾਉਂਦੇ ਹਨ, ਪਰ ਇਹ ਜਨੌਰ ਵਡਾ ਖੂਨੀ ਹੈ, ਅਰ ਇਹ ਵਡੇ ੨ ਔਖ ਨਾਲ ਸਿੱਖਦਾ ਹੈ, ਪਹਲੇ ਬੱਚਾ ਜਿਹਾ ਫੜ ਕੇ ਉਸ ਨੂੰ ਪਾਲਦੇ ਹਨ, ਫੇਰ ਇੱਕ