ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਜਨੌਰ ਹੈ, ਕਿ ਹਿੰਦੁਸਤਾਨ ਦਾ ਬਾਲ ੨ ਇਸ ਨੂੰ ਜਾਣਦਾ ਹੈ, ਚੂਹੇ ਚੂਹੀਆਂ ਦਾ ਤਾਂ ਕੰਘਾ ਹੀ ਕਰ ਦਿੰਦਾ ਹੈ, ਸੱਪ ਦੀ ਬੀ ਚੰਗੀ ਮਿਟੀ ਬਾਲਦਾ ਹੈ, ਮਦਾਰੀ ਦੇ ਤਮਾਸ਼ੇ ਵਿਚ ਤੁਸਾਂ ਸੱਪ ਤੇ ਨਿਉਲ ਦੀ ਲੜਾਈ ਦੇਖੀ ਹੋਊ, ਇਸ ਦੀ ਵਾਦੀ ਵਿਚ ਸਫਾਈ ਬਹੁਤ ਹੈ, ਨਿਕੇ ੨ ਚੰਦ੍ਰੇ ਜੀਵਾਂ ਥੋਂ ਘਰ ਸੁਥਰੇ ਰਖਦਾ ਹੈ, ਦੌੜਨ ਵੇਲੇ ਇਸ ਦਾ ਰੂਪ ਦੇਖਣ ਦੇ ਜੋਗ ਹੈ, ਜਮੀਨ ਨਾਲ ਖਹ ੨ ਵਡਾ ਤਿੱਖਾ ਦੌੜਦਾ ਹੈ, ਇਸ ਦੀ ਬੂਥੀ ਲੰਮੀ ਹੁੰਦੀ ਹੈ, ਦੇਹ ਪਤਲੀ ਤੇ ਲਚਕਣੀ, ਅਰ ਟੰਗਾਂ ਨਿੱਕੀਆਂ, ਏਹ ਕਾਰਣ ਹੈ, ਕਿ ਆਪਣੇ ਸ਼ਿਕਾਰ ਦੀਆਂ ਨਿਕੀਆਂ ੨ ਰੁਡਾਂ ਵਿਚ ਜਾ ਵੜਦਾ ਹੈ, ਇਸ ਦਾ ਰੰਗ ਭੂਰਾ, ਪੀਲੀ ਭਾ ਮਾਰਦਾ ਹੈ, ਜਨੌਰ ਵਡਾ ਤਿੱਖਾ ਤੇ ਖਿਡਾਰੀ ਹੈ, ਤੁਰਦਾ ਹੋਇਆ ਬਹੁਧਾ ਗੁੱਸੇ ਵਿਚ ਚਿੜ ੨ ਕਰਦਾ ਜਾਂਦਾ ਹੈ॥

ਵੀਜ਼ਲ ਦੀ ਭਾਂਤ ਦੇ ਜਨੌਰ

ਇਹ ਜਨੌਰ ਮੁਸ਼ਕ ਬਿਲਾਈ ਦੀ ਭਾਂਤ ਦੇ ਜਨੌਰਾਂ ਨਾਲ ਬਹੁਤ ਮਿਲਦੇ ਹਨ, ਦੇਹ ਲੰਮੀ ਤੇ ਪਤਲੀ, ਸਿਰ ਬਿੱਲੀ ਵਾਙੂ ਗੋਲ, ਟੰਗਾਂ ਨਿਕੀਆਂ ੨, ਉੱਗਲਾਂ ਵਿਚ ਥੋੜੀ ਜਾਂ ਬਹੁਤ ਝਿੱਲੀ, ਵਡੇ ਭਾਰੇ ਤਿੱਖੇ ਤੇ ਹੇਂਸਿਆਰੇ ਹਨ॥