ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

ਜੋ ਪੰਜਿਆਂ ਦੇ ਭਾਰ ਚਲਦੇ ਹਨ, ਪਰ ਸਾਰੇ ਮਾਂਸਾਹਾਰੀ ਜਨੋਰਾਂ ਵਿਚੋਂ ਇਕ ਹੈ, ਕਿ ਜਿਸ ਦੇ ਹਰ ਪੰਜੇ ਵਿੱਚ ਚਾਰ ੨ ਉਂਗਲਾਂ ਹਨ, ਬਿੱਲੀ ਕੁੱਤੇ ਆਦਿਕ ਦੇ ਅਗਲੇ ਪੰਜੇ ਵਿਚ ਪੰਜ ਪੰਜ ਉਂਗਲਾਂ ਹੁੰਦੀਆਂ ਹਨ, ਅਰ ਪਿਛਲਿਆਂ ਵਿਚ ਚਾਰ, ਇਹ ਆਪਣੇ ਨੌਹਾਂ ਨੂੰ ਬਿੱਲੀ ਜਾਂ ਸ਼ੇਰ ਵਾਂਝੂ ਆਪਣਿਆਂ ਪੰਜਿਆਂ ਵਿਚ ਸੁੰਗੇੜ ਨਹੀਂ ਸਕਦਾ॥

ਇਸ ਦੀਆਂ ਦੋ ਭਾਂਤਾਂ ਹਨ, ਇਕ ਧਾਰੀ ਦਾਰ, ਦੂਜਾ ਚਿਤ੍ਰ ਦਾਰ, ਚਿਤ੍ਰ ਦਾਰ ਲਕੜ ਬਗਾ ਦਖਣੀ ਅਫਰੀਕਾ ਵਿਚ ਹਰ ਥਾਂ ਮਿਲਦਾ ਹੈ, ਧਾਰੀ ਦਾਰ ਉੱਤਰੀ ਅਫਰੀਕਾ, ਅਰਬ, ਫਾਰਸ ਵਿਚ ਲਝਦਾ ਹੈ, ਅਰ ਹਿੰਦੁਸਤਾਨ ਦੀਆਂ ਬਾਜੀਆਂ ਥਾਵਾਂ ਵਿਚ ਬੀ॥

ਮੁਸ਼ਕ ਬਿਲਾਓ ਦੀ ਭਾਂਤ ਦੇ ਜਨੌਰ

ਮੁਸ਼ਕ ਬਿਲਾਓ ਬੀ ਉਨ੍ਹਾਂ ਮਾਂਸਾਹਾਰੀ ਜਨੌਰਾਂ ਵਿਚੋਂ ਹੈ, ਜੋ ਪੰਜੇ ਦੇ ਭਾਰ ਤੁਰਦੇ ਹਨ, ਇਸ ਪ੍ਰਕਾਰ ਦੇ ਕਈ ਜਨੌਰ ਹਨ, ਪਰ ਮੁਸ਼ਕ ਬਿਲਾਈ ਬ੍ਰਿੱਛੀ ਬਿਲਾਈ ਅਰ ਨੇ ਨੇਉਲ ਬਹੁਤ ਉਜਾਗਰ ਹਨ, ਏਹ ਜਨੌਰ ਨਿਕੇ ੨ ਹੁੰਦੇ ਹਨ, ਖਾਣ ਨੂੰ ਤਾਂ ਬ੍ਰਿੱਛਾਂ ਦੇ ਪੱਤੇ ਅਰ ਜੜ੍ਹਾਂ ਬੀ ਖਾਂਦੇ ਹਨ, ਪਰ ਮਾਂਸ